Breaking NewsD5 specialIndiaNews

ਵੈਕਸੀਨ ਨਾ ਬਣੀ ਤਾਂ 2021 ‘ਚ ਕੋਰੋਨਾ ਦਾ ‘ਹੱਬ’ ਬਣ ਜਾਵੇਗਾ ਭਾਰਤ

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੇ ਵਿੱਚ ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਨੇ ਇੱਕ ਡਰਾਉਣ ਵਾਲੀ ਰਿਪੋਰਟ ਦਿੱਤੀ ਹੈ। ਐਮਆਈਟੀ ਨੇ ਇੱਕ ਅਧਿਐਨ ‘ਚ ਕਿਹਾ ਹੈ ਕਿ ਕੋਵਿਡ – 19 ਦੀ ਵੈਕਸੀਨ ਜਾਂ ਦਵਾਈ ਦੇ ਅਣਹੋਂਦ ‘ਚ 2021 ਦੀਆਂ ਸਰਦੀਆਂ ਤੱਕ ਭਾਰਤ ‘ਚ ਕੋਰੋਨਾ ਦੇ ਰੋਜ਼ਾਨਾ 2.87 ਲੱਖ ਮਰੀਜ਼ ਸੰਕਰਮਿਤ ਹੋ ਸਕਦੇ ਹਨ। ਐਮਆਈਟੀ ਦੇ ਖੋਜਕਾਰਾਂ ਨੇ 84 ਦੇਸ਼ਾਂ ਦੇ 4.75 ਅਰਬ ਲੋਕਾਂ ਦੇ ਡਾਟੇ ਦਾ ਅਧਿਐਨ ਕਰਨ ਤੋਂ ਬਾਅਦ ਮਹਾਮਾਰੀ ਵਿਗਿਆਨ ਦਾ ਇੱਕ ਮਾਡਲ ਵਿਕਸਿਤ ਕੀਤਾ ਹੈ।

ਅਦਾਲਤ ਪੁੱਜੀ CBI?

ਐਮਆਈਟੀ ਦੇ ਪ੍ਰੋਫੈਸਰ ਹਜ਼ੀਰ ਰਹਿਮਾਨਦਾਦ, ਜਾਨ ਸਟਰਮੈਨ ਅਤੇ ਪੀਐਚਡੀ ਸ਼ੋਧਾਰਥੀ ਤਸੇ ਯਾਂਗ ਲਿਮ ਨੇ ਦੱਸਿਆ ਕਿ 2021 ਦੀਆਂ ਸਰਦੀਆਂ ਤੱਕ ਰੋਜ਼ਾਨਾ ਕੋਰੋਨਾ ਦੇ ਮਰੀਜ਼ ਸਾਹਮਣੇ ਆਉਣ ਵਾਲੇ ਦਸ ਦੇਸ਼ਾਂ ‘ਚ ਭਾਰਤ 2.87 ਲੱਖ ਮਰੀਜ਼ਾ ਦੇ ਨਾਲ ਸਿਖਰ ‘ਤੇ ਹੋਵੇਗਾ। ਇਸਤੋਂ ਬਾਅਦ ਅਮਰੀਕਾ, ਦੱਖਣੀ ਅਫਰੀਕਾ, ਈਰਾਨ, ਇੰਡੋਨੇਸ਼ੀਆ, ਬ੍ਰਿਟੇਨ, ਨਾਈਜ਼ੀਰੀਆ, ਤੁਰਕੀ, ਫ਼ਰਾਂਸ ਅਤੇ ਜਰਮਨੀ ਦਾ ਨੰਬਰ ਹੈ।

93 ਸਾਲ ਦੇ ਸਰਦਾਰਾ ਸਿੰਘ ਜੌਹਲ ਨੇ ਸਰਕਾਰ ਨੂੰ ਠੋਕਿਆ | Sardara Singh Johal

ਅਧਿਐਨ ਕਰਤਾਵਾਂ ਨੇ ਕਿਹਾ ਕਿ ਹਾਲਾਂਕਿ ਇਹ ਅਨੁਮਾਨ ਮੌਜੂਦਾ ਟੈਸਟਿੰਗ ਅਤੇ ਨੀਤੀਗਤ ਆਧਾਰ ‘ਤੇ ਬੇਹੱਦ ਸੰਵੇਦਨਸ਼ੀਲ ਹੈ। ਇਸ ਸੰਭਾਵਿਕ ਖਤਰੇ ਨੂੰ ਲੈ ਕੇ ਇੱਕ ਸੰਕੇਤਕ ਦੇ ਤੌਰ ਦੇਖਿਆ ਜਾਣਾ ਚਾਹੀਦਾ ਹੈ। ਇਹ ਭਵਿੱਖ ‘ਚ ਆਉਣ ਵਾਲੇ ਮਾਮਲੇ ਦੇ ਬਾਰੇ ‘ਚ ਕੋਈ ਪੂਰਵਾਨੁਮਾਨ ਨਹੀਂ ਹੈ।

ਅਕਾਲੀ ਦਲ ਦਾ ਵੱਡਾ ਖੁਲਾਸਾ!ਕਾਂਗਰਸੀ ਮੰਤਰੀ ਦੇ ਜੋੜੇ 2020 ਰੈਫਰੈਂਡਮ ਨਾਲ ਤਾਰ, ਮੰਤਰੀ ‘ਤੇ ਹੋਵੇਗੀ ਕਾਰਵਾਈ?

ਉਨ੍ਹਾਂ ਨੇ ਕਿਹਾ ਕਿ ਜ਼ਿਆਦਾ ਤੇਜੀ ਨਾਲ ਜਾਂਚ ਅਤੇ ਸੰਪਰਕ ‘ਚ ਕਮੀ ਨਾਲ ਭਵਿੱਖ ‘ਚ ਨਵੇਂ ਮਾਮਲਿਆਂ ‘ਚ ਕਮੀ ਆਵੇਗੀ। ਅਧਿਐਨ ਕਰਤਾਵਾਂ ਦਾ ਅਨੁਮਾਨ ਹੈ ਕਿ 18 ਜੂਨ ਤੱਕ 84 ਦੇਸ਼ਾਂ ‘ਚ ਕੋਰੋਨਾ ਦੇ ਕੁਲ ਮਾਮਲਿਆਂ ਅਤੇ ਮੌਤ ਦੀ ਆਧਿਕਾਰਿਕ ਰਿਪੋਰਟ ਦੇ ਮੁਕਾਬਲੇ ਇਹ ਅੰਕੜਾ 11.8 ਅਤੇ 1.48 ਗੁਣਾ ਜ਼ਿਆਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button