Breaking NewsD5 specialInternationalNews

ਰਿਸਰਚ ਰਿਪੋਰਟ ‘ਚ ਦਾਅਵਾ- ਕੈਲੋਸਟ੍ਰੋਲ ਦੀ ਇਸ ਦਵਾਈ ਨਾਲ 5 ਦਿਨ ‘ਚ ਖਤਮ ਹੋ ਜਾਂਦਾ ਹੈ ਕੋਰੋਨਾ

ਸਿਡਨੀ : ਦੁਨੀਆਭਰ ਦੇ ਵਿਗਿਆਨੀ ਕੋਰੋਨਾ ਵਾਇਰਸ ਦੀ ਵੈਕਸੀਨ ਅਤੇ ਦਵਾਈ ਲੱਭਣ ‘ਚ ਲੱਗੇ ਹੋਏ ਹਨ। ਇਹੀ ਵਜ੍ਹਾ ਹੈ ਕਿ ਕੋਰੋਨਾ ਨੂੰ ਲੈ ਕੇ ਲਗਾਤਾਰ ਨਵੀਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਹੁਣ ਦੋ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਕੈਲੋਸਟ੍ਰੋਲ ਘਟਾਉਣ ਵਾਲੀ ਦਵਾਈ ਨਾਲ ਕੋਰੋਨਾ ਮਰੀਜਾਂ ਦਾ ਇਲਾਜ਼ ਹੋ ਸਕਦਾ ਹੈ ਪਿਛਲੇ ਤਿੰਨ ਮਹੀਨਿਆਂ ਤੋਂ ਕੋਰੋਨਾ ਦੀ ਦਵਾਈ ਨੂੰ ਲੈ ਕੇ ਸਟੱਡੀ ਕਰ ਰਹੇ ਯਰੂਸ਼ਲਮ ਦੀ ਹਿਬਰੂ ਯੂਨੀਵਰਸਿਟੀ ਦੇ ਪ੍ਰੋਫੈਸਰ ਯਾਕੋਵ ਨਹਮਿਆਸ ਅਤੇ ਨਿਊਯਾਰਕ ਇਕਾਹਨ ਸਕੂਲ ਆਫ ਮੈਡੀਸਿਨ ਦੇ ਡਾ. ਬੇਂਜਾਮਿਨ ਟੇਨਓਵਰ ਦਾ ਕਹਿਣਾ ਹੈ ਕਿ ਕੈਲੋਸਟ੍ਰੋਲ ਘਟਾਉਣ ਵਾਲੀ ਦਵਾਈ Fenofibrate (Tricor) ਨਾਲ ਕਾਫ਼ੀ ਸਕਾਰਾਤਮਕ ਨਤੀਜੇ ਮਿਲੇ ਹਨ।

ਜਲਿਆਂਵਾਲਾ ਬਾਗ ‘ਚ ਖੜ੍ਹਾ ਹੋਇਆ ਨਵਾਂ ਵਿਵਾਦ! ਪੈ ਗਿਆ ਰੌਲਾਂ! ਪ੍ਰਸ਼ਾਸਨ ਵੀ ਹੋਇਆ ਚੁਕੰਨਾ

ਪ੍ਰੋਫੈਸਰ ਨਹਮਿਆਸ ਅਤੇ ਡਾ. ਟੇਨਓਵਰ ਨੇ ਸਟੱਡੀ ਦੇ ਦੌਰਾਨ ਆਪਣਾ ਧਿਆਨ ਇਸ ਚੀਜ ‘ਤੇ ਕੇਂਦਰਿਤ ਕੀਤਾ ਸੀ ਕਿ ਕਿਵੇਂ ਕੋਰੋਨਾ ਵਾਇਰਸ ਮਰੀਜ਼ ਦੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੇ ਹਨ। ਰਿਸਰਚ ‘ਚ ਵਿਗਿਆਨੀਆਂ ਨੂੰ ਪਤਾ ਲੱਗਾ ਹੈ ਕਿ ਵਾਇਰਸ ਕਾਰਬੋਹਾਇਡ੍ਰੇਟ ਦੇ ਰੁਟੀਨ ਬਰਨਿੰਗ ਨੂੰ ਰੋਕ ਦਿੰਦੇ ਹਨ। ਜਿਸਦੀ ਵਜ੍ਹਾ ਨਾਲ ਕਾਫ਼ੀ ਜਿਆਦਾ ਫੈਟ ਫੇਫੜਿਆਂ ਦੇ ਸੈੱਲ ‘ਚ ਜਮ੍ਹਾਂ ਹੋ ਜਾਂਦੀ ਹੈ।

🔴 LIVE 🔴 ਸਕੂਲੀ ਫ਼ੀਸ, ਕੋਟਕਪੂਰਾ ਮਾਮਲਾ ਤੇ ਪੰਜਾਬ ਦੇ ਨਕਲੀ ਬਜ਼ੁਰਗ | ਖ਼ਬਰਾਂ ਦਾ ਸਿਰਾ | Call – 0175 5000156

ਇੱਕ ਰਿਪੋਰਟ ਮੁਤਾਬਕ ਦੋਵੇਂ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਸਟੱਡੀ ਨਾਲ ਇਹ ਸੱਮਝਣ ‘ਚ ਮਦਦ ਮਿਲ ਸਕਦੀ ਹੈ ਕਿ ਕਿਉਂ ਹਾਈ ਬਲੱਡ ਸ਼ੂਗਰ ਅਤੇ ਕੈਲੋਸਟ੍ਰੋਲ ਲੈਵਲ ਵਾਲੇ ਕੋਰੋਨਾ ਮਰੀਜ਼ ਹਾਈ ਰਿਸਕ ਕੈਟਾਗਿਰੀ ‘ਚ ਚਲੇ ਜਾਂਦੇ ਹਨ। ਸਟੱਡੀ ਮੁਤਾਬਕ Fenofibrate ਦਵਾਈ ਦੇ ਇਸਤੇਮਾਲ ਨਾਲ ਫੇਫੜਿਆਂ ਦੇ ਸੈੱਲਜ਼ ਜਿਆਦਾ ਫੈਟ ਬਰਨ ਕਰਦੇ ਹਨ ਅਤੇ ਇਸਦੀ ਵਜ੍ਹਾ ਨਾਲ ਕੋਰੋਨਾ ਵਾਇਰਸ ਕਮਜ਼ੋਰ ਪੈ ਜਾਂਦਾ ਹੈ ਅਤੇ ਆਪਣੇ ਆਪ ਨੂੰ ਰੀਪ੍ਰੋਡਿਊਸ ਨਹੀਂ ਕਰ ਪਾਉਂਦਾ। ਲੈਬ ਸਟੱਡੀ ਦੌਰਾਨ ਸਿਰਫ 5 ਦਿਨ ਦੇ ਟ੍ਰੀਟਮੈਂਟ ਤੋਂ ਬਾਅਦ ਵਾਇਰਸ ਖਤਮ ਹੋ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button