ਹਰਿਆਣਾ ਦੇ ਮੰਤਰੀ ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਦੀ ਐਸਆਈਟੀ ਟੀਮ ਮੁੜ ਸੰਦੀਪ ਸਿੰਘ ਦੇ ਘਰ ਪਹੁੰਚੀ। ਜਿੱਥੇ ਡੀਐਸਪੀ ਪਲਕ ਗੋਇਲ ਨੇ ਸੰਦੀਪ ਸਿੰਘ ਤੋਂ ਦੁਬਾਰਾ ਪੁੱਛਗਿੱਛ ਕੀਤੀ। ਸੰਭਾਵਨਾ ਹੈ ਕਿ ਕੱਲ੍ਹ ਫਿਰ ਐਸਆਈਟੀ ਜੂਨੀਅਰ ਮਹਿਲਾ ਕੋਚ ਤੋਂ ਪੁੱਛਗਿੱਛ ਲਈ ਪੰਚਕੂਲਾ ਜਾ ਸਕਦੀ ਹੈ। ਚੰਡੀਗੜ੍ਹ ਪੁਲਿਸ ਨੇ ਐਤਵਾਰ ਨੂੰ ਸੰਦੀਪ ਸਿੰਘ ਤੋਂ ਪੁੱਛਗਿੱਛ ਕੀਤੀ ਹੈ। SIT ਨੇ 7 ਘੰਟੇ ਦੀ ਪੁੱਛਗਿੱਛ ‘ਚ 202 ਸਵਾਲ ਪੁੱਛੇ ਹਨ। ਜਿਸ ‘ਚ ਉਸ ਦੀ ਕੋਚ ਨਾਲ ਮੁਲਾਕਾਤ, ਘਰ ਬੁਲਾਉਣ ਦਾ ਕਾਰਨ ਪੁੱਛਿਆ ਗਿਆ। ਕੋਚ ਤੋਂ ਇਹ ਵੀ ਪੁੱਛਿਆ ਗਿਆ ਕਿ ਕੀ ਉਹ ਕੋਚ ਨਾਲ ਇੰਸਟਾਗ੍ਰਾਮ ਅਤੇ ਸਨੈਪਚੈਟ ‘ਤੇ ਚੈਟ ਕਰਦੇ ਸਨ।
PCS Strike News : CM Mann ਨੇ ਠੋਕਤੇ PCS , ਡਿਊਟੀ ’ਤੇ ਨਾ ਆਉਣ ਵਾਲੇ ਸਸਪੈਂਡ ? | D5 Channel Punjabi
ਇਸ ਦੌਰਾਨ ਸੰਦੀਪ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਜੂਨੀਅਰ ਮਹਿਲਾ ਕੋਚ ਨੂੰ ਸਿਰਫ਼ 3 ਵਾਰ ਹੀ ਮਿਲਿਆ ਸੀ।ਸੰਦੀਪ ਸਿੰਘ ਨੇ ਐਸਆਈਟੀ ਨੂੰ ਦੱਸਿਆ ਹੈ ਕਿ ਜੂਨੀਅਰ ਮਹਿਲਾ ਕੋਚ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਮਾਰਚ 2021 ਵਿੱਚ ਹੋਈ ਸੀ। ਇਸ ਤੋਂ ਬਾਅਦ ਸੰਦੀਪ ਸਿੰਘ ਨੇ ਜੁਲਾਈ ‘ਚ ਦੂਜੀ ਵਾਰ ਮਹਿਲਾ ਕੋਚ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਹਿਲਾ ਕੋਚ ਨੇ ਸੰਦੀਪ ਸਿੰਘ ‘ਤੇ ਟੀ-ਸ਼ਰਟ ਪਾੜਨ ਅਤੇ ਉਸ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ। ਤੀਜੀ ਮੁਲਾਕਾਤ 28 ਦਸੰਬਰ ਨੂੰ ਹੋਈ ਜਦੋਂ ਮਹਿਲਾ ਕੋਚ ਨੇ ਸੰਦੀਪ ਸਿੰਘ ਨਾਲ ਉਸ ਦੇ ਤਬਾਦਲੇ ਲਈ ਗੱਲ ਕੀਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.