IndiaNewsPunjabTop News

ਗਣਤੰਤਰ ਦਿਵਸ ਤੇ ਪੰਜਾਬ ਦੀ ਝਾਂਕੀ ਸ਼ਾਮਲ ਨਾ ਕਰਨ ਦੇ ਮਾਮਲੇ ‘ਚ ਕੇਂਦਰ ਸਰਕਾਰ ਦਾ ਆਇਆ ਜਵਾਬ

ਨਵੀਂ ਦਿੱਲੀ: ਗਣਤੰਤਰ ਦਿਵਸ ਤੇ ਪੰਜਾਬ ਦੀ ਝਾਂਕੀ ਸ਼ਾਮਲ ਨਾ ਕਰਨ ਦੇ ਮਾਮਲੇ ਵਿਚ ਹੁਣ ਰੱਖਿਆ ਮੰਤਰਾਲੇ ਵੱਲੋਂ ਆਪਣਾ ਜਵਾਬ ਦਾਖਲ ਕੀਤਾ ਗਿਆ ਹੈ। ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਝਾਂਕੀ ਨੂੰ ਪਹਿਲਾ 3 ਰਾਊਂਡ ਤੱਕ ਪਾਸ ਕੀਤਾ ਗਿਆ ਸੀ ਪਰ ਥੀਮ ਦੀ ਵਜ੍ਹਾਂ ਕਰਕੇ ਇਸ ਨੂੰ ਅਗਲੇ ਰਾਊਂਡ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਝਾਂਕੀ ਨਾ ਸ਼ਾਮਲ ਹੋਣ ਦੀ ਬੇਬੁਨਿਆਦ ਅਲੋਚਨਾ ਕੀਤੀ ਜਾ ਰਹੀ ਹੈ। ਰੱਖਿਆ ਮੰਤਰਾਲੇ ਨੇ ਅੱਗੇ ਕਿਹਾ ਕਿ ਸਾਰੀਆ ਸੁਬੀਆਂ ਅਤੇ UTs ਨੂੰ ਬਰਾਬਰ ਮੌਕੇ ਦਿੱਤੇ ਜਾਂਦੇ ਹਨ। ਪਿਛਲੇ 8 ਸਾਲਾਂ ਵਿਚ ਪੰਜਾਬ ਦੀਆਂ ਝਾਂਕੀਆਂ ਨੂੰ 6 ਵਾਰ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਗਣਤੰਤਰ ਦਿਵਸ ਦੇ ਪਰੇਡ ਤੇ ਝਾਂਕੀ ਦੀ ਚੋਣ ਲਈ ਇਕ ਸਥਾਪਿਤ ਪ੍ਰਣਾਲੀ ਹੈ।

ਕਾਂਗਰਸੀ ਲੀਡਰ ਨੂੰ ਲੱਭੀ BJP ਦੀ ਫਾਈਲ, 2014 ਤੋਂ ਹੁਣ ਤੱਕ ਦੇ ਖੁੱਲ੍ਹੇ ਭੇਤ! D5 Channel Punjabi

ਝਾਂਕੀ ਦੀ ਚੋਣ ਲਈ ਮਾਹਰਾਂ ਦੀ ਕਮੇਟੀ ਵੱਲੋਂ ਮੀਟਿੰਗਾਂ ਕੀਤੀਆ ਜਾਂਦੀਆ ਹਨ। ਕਮੇਟੀ ਵੱਲੋਂ ਝਾਂਕੀਆਂ ਦੀਆਂ ਹਰ ਪਹੇਲੂ ਦੀ ਜਾਂਚ ਕੀਤੀ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਦਿਨ ਤੋਂ ਪੰਜਾਬ ਦੀ ਸਿਆਸਤ ਵਿਚ ਗਣਤੰਤਰ ਦਿਵਸ ਤੇ ਪੰਜਾਬ ਦੀ ਝਾਂਕੀ ਸ਼ਾਮਲ ਨਾ ਕਰਨ ਦੇ ਮਾਮਲੇ ਵਿਚ ਉਬਾਲ ਆਇਆ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਵਿੱਤਕਰਾ ਕਰ ਰਹੀ ਹੈ। ਜਿਸਦੇ ਜਵਾਬ ਵਿਚ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਝਾਂਕੀ ਸ਼ਾਮਲ ਨਾ ਹੋਣ ਦੀ ਅਸਲ ਵਜ੍ਹਾਂ ਸੀ ਕਿ ਝਾਂਕੀਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਸਵੀਰ ਸ਼ਾਮਲ ਹੋਣਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨੀਲ ਜਾਖੜ ਨੂੰ ਇਸ ਗੱਲ ਤੇ ਚੈਲੇਂਜ ਕਰਦੇ ਹੋਏ ਕਿਹਾ ਗਿਆ ਸੀ ਕਿ ਸੁਨੀਲ ਜਾਖੜ ਝਾਂਕੀਆਂ ਤੇ ਤਸਵੀਰ ਵਾਲੀ ਗੱਲ ਸਾਬਤ ਕਰ ਦੇਣ ਮੈਂ ਸਿਆਸਤ ਛੱਡ ਦੇਵਾਂਗਾਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button