Breaking NewsD5 specialIndiaNewsTop News

ਮੁੰਬਈ ‘ਚ 4 ਮੰਜ਼ਿਲਾ ਇਮਾਰਤ ਢਹਿ-ਢੇਰੀ, ਬਚਾਅ ਕਾਰਜ ਜਾਰੀ

ਮੁੰਬਈ : ਮੁੰਬਈ ’ਚ ਸੋਮਵਾਰ ਦੇਰ ਰਾਤ 4 ਮੰਜ਼ਿਲਾ ਇਮਾਰਤ ਢਹਿ-ਢੇਰੀ ਹੋਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 11 ਹੋਰ ਲੋਕ ਜ਼ਖਮੀ ਹੋ ਗਏ। ਇਮਾਰਤ ਦੇ ਮਲਬੇ ’ਚੋਂ ਹੁਣ ਤੱਕ 12 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਜਦਕਿ ਹੋਰ 10 ਲੋਕਾਂ ਦੇ ਮਲਬੇ ਹੇਠਾਂ ਫਸੇ ਹੋਣ ਦਾ ਖ਼ਦਸ਼ਾ ਹੈ। ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

Lok Manch : ਬਾਦਲਾਂ ਦੇ ਹੱਥ ਹੀ ਰਹੇਗੀ ਸ਼੍ਰੋਮਣੀ ਕਮੇਟੀ, ਸੁਪਰੀਮ ਕੋਰਟ ਪਹੁੰਚਿਆ ਬਿਸ਼ਨੋਈ ਦਾ ਪਾਪਾ!

ਅਧਿਕਾਰੀ ਨੇ ਦੱਸਿਆ ਕਿ ਕੁਰਲਾ ਦੀ ਨਾਇਕ ਨਗਰ ਸੋਸਾਇਟੀ ’ਚ ਸਥਿਤ ਰਿਹਾਇਸ਼ੀ ਇਮਾਰਤ ਦੀ ਇਕ ‘ਵਿੰਗ’ ਸੋਮਵਾਰ ਦੇਰ ਰਾਤ ਢਹਿ ਗਈ, ਉਸ ਦੇ ਨੇੜੇ ਸਥਿਤ ਦੂਜੀ ‘ਵਿੰਗ’ ਦੇ ਡਿੱਗਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਅਧਿਕਾਰੀਆਂ ਮੁਤਾਬਕ ਜ਼ਖਮੀਆਂ ਨੂੰ ਘਾਟਕੋਪਰ ਅਤੇ ਸਾਇਨ ਦੇ ਸਰਕਾਰੀ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ ਹੈ। ਘਾਟਕੋਪਰ ਦੇ ਰਾਜਾਵਾੜੀ ਹਸਪਤਾਲ ਲਿਜਾਏ ਗਏ 30 ਸਾਲਾ ਵਿਅਕਤੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ।

Vidhan Sabha ਬਾਹਰ ਗਰਮਾਇਆ ਮਾਹੌਲ, ਦੇਖ Mann ਨੇ ਸੁਣਾਤੀ ਵੱਡੀ ਖੁਸ਼ਖਬਰੀ,ਦੇਖੋ ਸਿੱਧਾ ਲਾਈਵ | D5 Channel Punjabi

ਅਧਿਕਾਰੀ ਨੇ ਦੱਸਿਆ ਕਿ ਫਾਇਰ ਕਰਮੀ ਮਲਬੇ ’ਚ ਫਸੇ ਹੋਰ ਲੋਕਾਂ ਦੀ ਤਲਾਸ਼ ਲਈ ਬਚਾਅ ਅਤੇ ਤਲਾਸ਼ੀ ਮੁਹਿੰਮ ਚੱਲਾ ਰਹੇ ਹਨ। ਘਟਨਾ ਦੀ ਸੂਚਨਾ ਮਿਲਣ ਮਗਰੋਂ ਫਾਇਰ ਕਰਮੀਆਂ ਨੇ ਮੌਕੇ ’ਤੇ ਪਹੁੰਚਣ ਸਥਾਨਕ ਲੋਕਾਂ ਨੇ ਉਨ੍ਹਾਂ ’ਚ ਮਲਬੇ ’ਚ 20 ਤੋਂ 22 ਲੋਕਾਂ ਦੇ ਫਸੇ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਕਰੀਬ 12 ਗੱਡੀਆਂ ਤੋਂ ਇਲਾਵਾ 2 ਬਚਾਅ ਵੈਨ ਮੌਕੇ ’ਤੇ ਤਾਇਨਾਤ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button