Breaking NewsD5 specialIndiaNewsTop News

CDS ਜਨਰਲ ਬਿਪਿਨ ਰਾਵਤ ਬੋਲੇ : ਕਸ਼ਮੀਰ ਦੇ ਲੋਕ ਸ਼ਾਂਤੀ ਚਾਹੁੰਦੇ ਹਨ, ਭਟਕੇ ਹੋਏ ਜਵਾਨਾਂ ਨੂੰ ਸਮਝਾਉਣ ਦੀ ਜ਼ਰੂਰਤ

ਨਵੀਂ ਦਿਲੀ : ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਸਰਹੱਦ ‘ਤੇ ਹੁਣ ਤੱਕ ਜੰਗਬਦੀ ਜਾਰੀ ਹੈ, ਜੋ ਇੱਕ ਸਕਾਰਾਤਮਕ ਸੰਕੇਤ ਹੈ ਪਰ ਡਰੋਨ ਦੀ ਵਰਤੋਂ ਕਰਕੇ ਹਥਿਆਰਾਂ ਅਤੇ ਗੋਲਾ – ਬਾਰੂਦ ਦੇ ਜ਼ਰੀਏ ਪਰਵੇਸ਼ ਕੀਤੀ ਜਾ ਰਹੀ ਹੈ ਜੋ ਕਿ ਸ਼ਾਂਤੀ ਲਈ ਸ਼ੁਭ ਸੰਕੇਤ ਨਹੀਂ ਹੈ।  ਉਨ੍ਹਾਂ ਨੇ ਕਿਹਾ ਕਿ ਜੇਕਰ ਅੰਦਰੂਨੀ ਸ਼ਾਂਤੀ ਪ੍ਰਕਿਰਿਆ ਵਿੱਚ ਵਿਘਨ ਪੈਂਦਾ ਹੈ, ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੰਗਬੰਦੀ ਅਜੇ ਵੀ ਜਾਰੀ ਹੈ। ਜੰਗਬੰਦੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਰਹੱਦਾਂ ‘ਤੇ ਗੋਲੀਬਾਰੀ ਕਰੋ ਅਤੇ ਅੰਦਰਲੇ ਹਿੱਸੇ ਵਿੱਚ ਘੁਸਪੈਠ ਕਰਨੀ ਸ਼ੁਰੂ ਕਰ ਦਿਓ। ਉਨ੍ਹਾਂ ਨੇ ਕਿਹਾ ਕਿ ਅਸੀਂ ਪੂਰੇ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਕਾਇਮ ਕਰਨਾ ਚਾਹੁੰਦੇ ਹਾਂ।

ਕਿਸਾਨਾਂ ਲਈ ਆਈ ਨਵੀਂ ਮੁਸੀਬਤ ! ਆਗੂਆਂ ਨੇ ਕਰਤਾ ਐਲਾਨ ! ਨਵੇਂ ਅੰਦੋਲਨ ਦੀ ਸ਼ੁਰੂਆਤ !

ਜੰਮੂ ਕਸ਼ਮੀਰ ਦੇ ਲੋਕ ਸ਼ਾਂਤੀ ਚਾਹੁੰਦੇ ਹਨ
ਰਾਵਤ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਜੰਮੂ-ਕਸ਼ਮੀਰ ਦੇ ਲੋਕ ਖ਼ੁਦ ਸ਼ਾਂਤੀ ਸਥਾਪਤ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸਾਰੇ ਅੱਤਵਾਦ ਅਤੇ ਉਗਰਵਾਦ ਵੇਖੇ ਹਨ। ਲੋਕ ਹੁਣ ਸ਼ਾਂਤੀ ਦੀ ਵਾਪਸੀ ਨੂੰ ਵੇਖ ਰਹੇ ਹਨ। ਖ਼ਾਸਕਰ ਆਰਟੀਕਲ 370 ਨੂੰ ਖ਼ਤਮ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਉਮੀਦਾਂ ਹੋਰ ਵੱਧ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਚੱਲਦਾ ਰਿਹਾ ਤਾਂ ਉਹ ਸਮਾਂ ਆਵੇਗਾ, ਜਦੋਂ ਲੋਕ ਖ਼ੁਦ ਹਿੰਸਾ ਤੋਂ ਆਪਣੇ ਆਪ ਦੂਰ ਹੋ ਜਾਣਗੇ ਅਤੇ ਘਾਟੀ ’ਚ ਅੱਤਵਾਦ ਨਹੀਂ ਹੋਣ ਦੇਣਗੇ। ਸਥਾਨਕ ਲੋਕਾਂ ਦੇ ਸਮਰਥਨ ਤੋਂ ਬਿਨਾਂ ਉਗਰਵਾਦ ਅਤੇ ਅੱਤਵਾਦ ਜਿਊਂਦਾ ਨਹੀਂ ਰਹਿ ਸਕਦਾ।

🔴LIVE|| ਪੰਜਾਬ ਦੀਆਂ ਵੱਡੀਆਂ ਖ਼ਬਰਾਂ, ਹਰ ਮੁੱਦੇ ਤੇ ਝਾਤ || NEWS

ਭਟਕੇ ਨੌਜਵਾਨਾਂ ਨੂੰ ਸਮਝਾਉਣ ਦੀ ਜ਼ਰੂਰਤ
ਕੁਝ ਨੌਜਵਾਨ, ਜਿਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ ਹੈ, ਮੈਨੂੰ ਲਗਦਾ ਹੈ ਕਿ ਸਾਨੂੰ ਉਨ੍ਹਾਂ ਦੀ ਪਛਾਣ ਕਰਕੇ ਇਹ ਵੇਖਣ ਦੀ ਜ਼ਰੂਰਤ ਹੈ ਕਿ ਅਸੀਂ ਉਨ੍ਹਾਂ ਨਾਲ ਕਿੰਨੀ ਚੰਗੀ ਤਰ੍ਹਾਂ ਗੱਲਬਾਤ ਕਰ ਸਕਦੇ ਹਾਂ। ਅਸੀਂ ਉਨ੍ਹਾਂ ਨੂੰ ਸਮਝਾ ਸਕਦੇ ਹਾਂ ਕਿ ਅੱਤਵਾਦ ਅੱਗੇ ਦਾ ਰਸਤਾ ਨਹੀਂ ਹੈ ਸਗੋਂ ਸ਼ਾਂਤੀ ਅੱਗੇ ਦਾ ਸਹੀ ਰਸਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button