CBSE ਦੇ ਵਿਦਿਆਰਥੀਆਂ ਨੂੰ ਹੁਣ ਨਹੀਂ ਲੈਣੀ ਪਵੇਗੀ ਪ੍ਰੀਖਿਆ ਦੀ ਟੈਂਸ਼ਨ, ਬੋਰਡ ਨੇ ਦਿੱਤੀ ਰਾਹਤ
ਲੁਧਿਆਣਾ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੇ ਉਨ੍ਹਾਂ ਵਿਦਿਆਰਥੀਆਂ ਲਈ ਇਹ ਖਬਰ ਅਤਿ ਮਹੱਤਵਪੂਰਨ ਹੈ, ਜਿਹੜੇ ਇਸ ਵਾਰ 12ਵੀਂ ਬੋਰਡ ਦੀ ਪ੍ਰੀਖਿਆ ਦੇਣ ਵਾਲੇ ਹਨ ਕਿਉਂਕਿ ਬੋਰਡ ਨੇ ਅੰਗਰੇਜ਼ੀ ਵਿਸ਼ੇ ਦੇ ਪ੍ਰਸ਼ਨ-ਪੱਤਰ ‘ਚ ਬਦਲਾਅ ਕੀਤੇ ਹਨ। ਇਸ ਲੜੀ ‘ਚ ਸੀ. ਬੀ. ਐੱਸ. ਈ. ਨੂੰ ਆਏ ਸੁਝਾਵਾਂ ‘ਤੇ ਅਮਲ ਕਰਦੇ ਹੋਏ ਬੋਰਡ ਨੇ ਪ੍ਰਸ਼ਨ-ਪੱਤਰ ਦੇ ਸੈਕਸ਼ਨ ‘ਚ ਕੁਝ ਬਦਲਾਅ ਕੀਤੇ ਹਨ। ਸਾਲ 2019 ‘ਚ ਹੋਣ ਵਾਲੀਆਂ ਬੋਰਡ ਦੀਆਂ ਪ੍ਰੀਖਿਆਵਾਂ ‘ਚ ਵਿਦਿਆਰਥੀਆਂ ਨੂੰ ਘੱਟ ਸਵਾਲਾਂ ਦੇ ਜਵਾਬ ਦੇਣੇ ਪੈਣਗੇ।
Read Also CBSE ਨੇ ਐਲਾਨੇ 12 ਵੀਂ ਦੇ ਨਤੀਜੇ, ਮੇਘਨਾ ਸ਼੍ਰੀਵਾਸਤਵ ਬਣੀ ਟੋਪਰ
ਇਸ ਲਈ ਬੋਰਡ ਨੇ ਪ੍ਰਸ਼ਨ-ਪੱਤਰ ਦੀ ਕਾਪੀ ਤੇ ਮਾਰਕਿੰਗ ਸਕੀਮ ਵੀ ਮੁਹੱਈਆ ਕਰਵਾ ਦਿੱਤੀ ਹੈ। ਜਾਣਕਾਰੀ ਮੁਤਾਬਕ ਬੋਰਡ ਨੇ ਇਸ ਬਦਲਾਅ ‘ਚ ਸਵਾਲਾਂ ਦੀ ਗਿਣਤੀ ਘਟਾਈ ਹੈ। ਇਹ ਹੀ ਨਹੀਂ, ਰੀਡਿੰਗ ਸੈਕਸ਼ਨ ਨੂੰ ਵੀ ਬਦਲੇ ਜਾਣ ਦੀ ਖਬਰ ਹੈ। ਪ੍ਰੀਖਿਆਵਾਂ ਦੀ ਸਹੂਲਤ ਲਈ ਬੋਰਡ ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਸੈਂਪਲ ਪੇਪਰ ਅਪਲੋਡ ਕੀਤੇ ਹਨ। ਇਸ ਦੇ ਨਾਲ ਹੀ ਐਗਜ਼ਾਮ ਦੀ ਕਾਪੀ ਕੀ ਹੋਵੇਗੀ, ਇਸ ਨੂੰ ਵੀ ਵਿਦਿਆਰਥੀਆਂ ਦੀ ਸਹੂਲਤ ਲਈ ਅਪਲੋਡ ਕੀਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.