Captain ਸਾਬ੍ਹ ਤੱਕ ਪਹੁੰਚਾ ਦਿਓ ਵੀਡੀਓ
ਮੋਗਾ : ਨੂਰਪੁਰ ਹਕੀਮਾਂ ‘ਚ ਮਿਲਦਾ ਹੈ ਚਿੱਟਾ….ਪਿੰਡ ਵਾਲਿਆਂ ਨੇ ਫੜ੍ਹੇ 60-70 ਨਸ਼ੇੜੀ…ਕਿਸ ਦੀ ਮਿਲੀਭੁਗਤ ਨਾਲ ਵਿਕਦਾ ਹੈ ਚਿੱਟਾ? ਤਾਂ ਤੁਸੀਂ ਸੁਣਿਆ ਕੈਪਟਨ ਸਾਬ੍ਹ…ਕੌਣ ਕਹਿੰਦਾ ਹੈ ਕਿ ਪੰਜਾਬ ‘ਚ ਨਸ਼ਿਆਂ ਨੂੰ ਠੱਲ ਪਾ ਲਈ ਹੈ। ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ ਇਹ ਵੀਡੀਓ। ਜੋ ਨਸ਼ਿਆਂ ਦੀ ਰਾਜਧਾਨੀ ਮੋਗਾ ਦੇ ਪਿੰਡ ਨੂਰਪੁਰ ਹਕੀਮਾ ਦੀ ਹੈ। ਕੋਈ ਇਕ ਅੱਧਾ ਨਹੀਂ ਬਲਕਿ ਕਰੀਬ 60 ਤੋਂ 70 ਨੌਜਵਾਨ ਪਿੰਡ ਵਾਲਿਆਂ ਨੇ ਕਾਬੂ ਕੀਤੇ। ਜਿਹੜੇ ਚਿੱਟਾ ਲੈਣ ਆਏ ਸੀ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਚਿੱਟਾ ਲੈਣ ਆਏ ਨੌਜਵਾਨ ਖ਼ੁਦ ਆਪ ਦੱਸ ਰਹੇ ਨੇ ਕਿ ਪਿੰਡ ‘ਚ ਚਿੱਟਾ ਕੌਣ ਵੇਚਦਾ ਹੈ ਅਤੇ ਕਿਸ ਭਾਅ ਚਿੱਟਾ ਮਿਲਦਾ ਹੈ।
ਚਿੱਟੇ ਦੇ ਨਸ਼ੇੜੀਆਂ ਲਈ ਸਵਰਗ ਐ ਆਹ ਪਿੰਡ | Captain ਸਾਬ੍ਹ ਤੱਕ ਪਹੁੰਚਾ ਦਿਓ ਵੀਡੀਓ | ਨਸ਼ੇੜੀਆਂ ਦੇ ਖ਼ੁਲਾਸੇ ਸੁਣੋ
ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਨੂਰਪੁਰ ਹਕੀਮਾ ਚਰਚਾ ਵਿੱਚ ਰਾਹਗੀਰਾ ਨੂੰ ਚਿੱਟੇ ਦੇ ਆਦੀ ਘੇਰ ਕੇ ਲੁੱਟ ਲੈਦੇ ਹਨ। ਹੋਰ ਤਾਂ ਹੋਰ ਧੀਆਂ ਭੈਣਾਂ ਦੀ ਇੱਜ਼ਤ ਵੀ ਖ਼ਤਰੇ ‘ਚ ਰਹਿੰਦੀ ਹੈ। ਨਸ਼ੇੜੀਆਂ ਦੀ ਦਹਿਸ਼ਤ ਨਾਲ ਪਿੰਡ ਵਾਸੀ ਦਿਨ ਕੱਟਣ ਲਈ ਮਜਬੂਰ ਹਨ। ਸਭ ਕੁਝ ਪੁਲਿਸ ਦੀ ਧਿਆਨ ਵਿੱਚ ਹੈ, ਫੇਰ ਵੀ ਚਿੱਟੇ ਦਾ ਗੜ੍ਹ ਬਣਿਆ ਹੋਇਆ ਹੈ ਨੂਰਪੁਰ ਹਕੀਮਾ।ਇਸ ਬਾਰੇ ਸਾਡੇ ਪੱਤਰਕਾਰ ਚਮਕੌਰ ਸਿੰਘ ਲੋਪੋਂ ਨੇ ਐੱਸ.ਐੱਚ.ਓ. ਧਰਮਕੋਟ ਸੁਖਜਿੰਦਰ ਸਿੰਘ ਚਹਿਲ ਨਾਲ ਫੋਨ ‘ਤੇ ਗੱਲਬਾਤ ਕੀਤੀ।
ਹੁਣ SUNNY DEOLਦੇ ਡਾਇਲਾਗਾਂ ‘ਤੇ ਵੀ ਲੱਗਣ ਲੱਗੇ ਜੈਕਾਰੇ !
ਦੌਲੇਵਾਲਾ ਪਿੰਡ ਤੋਂ ਬਾਅਦ ਨੂਰਪੁਰ ਹਕੀਮਾ ਨਸ਼ਿਆਂ ਦਾ ਗੜ੍ਹ ਬਣ ਚੁੱਕਿਆ ਹੈ। ਲੋਕ ਚਿੱਟਾ ਬੰਦ ਕਰਨ ਲਈ ਪ੍ਰਸ਼ਾਸਨ ਦੇ ਹਾੜੇ ਕੱਢ ਰਹੇ ਹਨ। ਪਿੰਡ ‘ਚ ਦੁਸ਼ਮਣੀ ਦਾ ਡਰ ਹੈ ਇਸ ਲਈ ਸਿੱਧਾ ਕਿਸੇ ਦਾ ਨਾਮ ਨਹੀਂ ਲੈਂਦੇ ਪਰ ਪੁਲਿਸ ਸਭ ਜਾਣਦੀ ਹੈ। ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਉੱਪਰ ਦਾ ਦਬਾਅ ਪੁਲਿਸ ਦੇ ਹੱਥ ਬੰਨ੍ਹ ਦਿੰਦਾ ਹੈ। ਹੁਣ ਇਹ ਜਾਂ ਤਾਂ ਪੁਲਿਸ ਦੇ ਉੱਚ ਅਧਿਕਾਰੀ ਤੇ ਜਾਂ ਮੁੱਖ ਮੰਤਰੀ ਕੈਪਟਨ ਹੀ ਦੱਸ ਸਕਦੇ ਨੇ ਕਿ ਕਿਹੜਾ ਦਬਾਅ ਨਸ਼ਾ ਤਸਕਰਾਂ ਨੂੰ ਨੱਥ ਨਹੀਂ ਪਾਉਣ ਦਿੰਦਾ। ਇਹ ਜ਼ਰੂਰ ਹੈ ਕਿ ਸਰਕਾਰ ਹੁਣ ਹਰਕਤ ‘ਚ ਆ ਕੇ ਸਫ਼ਾਈ ਦੇਵੇਗੀ। ਪੁਲਿਸ ਛਾਪੇ ਮਾਰੇਗੀ ਤੇ ਨਤੀਜਾ ਓਹੀ ਜੋ ਤੁਸੀਂ ਸੋਚ ਰਹੇ ਹੋ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.