DGP Dinkar Gupta ਨੂੰ ਅਹੁਦੇ ਤੋਂ ਹਟਾਉਣ ਤੇ Vini Mahajan ਨੂੰ ਮੁੱਖ ਸਕੱਤਰ ਲਾਉਣ ਬਾਰੇ ਕੈਪਟਨ ਦਾ ਵੱਡਾ ਬਿਆਨ
ਜਲੰਧਰ : ਸੀਨੀਅਰ ਆਈਪੀਐਸ ਅਧਿਕਾਰੀ ਮਹੁੰਮਦ ਮੁਸਤਫਾ ਦੇ ਵੱਲੋਂ ਡੀ. ਜੀ. ਪੀ. ਦਿਨਕਰ ਗੁਪਤਾ ਦੀ ਨਿਯੁਕਤੀ ਦੇ ਖਿਲਾਫ ਅਦਾਲਤ ਦੇ ਵਿੱਚ ਪਾਈ ਪਟੀਸ਼ਨ ਤੋਂ ਬਾਅਦ ਅਤੇ ਡੀਜੀਪੀ ਦਿਨਕਰ ਗੁਪਤਾ ਦੀ ਪਤਨੀ ਵਿੰਨੀ ਮਹਾਜਨ ਨੂੰ ਪੰਜਾਬ ਦੀ ਮੁੱਖ ਸਕੱਤਰ ਲਗਾਉਣ ਤੋਂ ਬਾਅਦ ਇਹ ਚਰਚਾਵਾਂ ਸ਼ੁਰੂ ਹੋ ਗਈਆ ਸਨ ਕਿ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਅਹੁਦੇ ਤੋਂ ਲਾਂਭੇ ਕੀਤਾ ਜਾ ਸਕਦਾ ਹੈ ਪਰ ਇਨ੍ਹਾਂ ਚਰਚਾਵਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਨ੍ਹਾਂ ਚਰਚਾਵਾਂ ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਵੱਡਾ ਬਿਆਨ ਦਿੱਤਾ ਗਿਆ ਹੈ।
ਕੈਪਟਨ ਦਾ ਮਿਹਣੇ ਮਾਰਨ ਵਾਲੇ ਬਾਜਵਾ ਤੇ ਦੂਲੋ ਨੂੰ ਠੋਕਵਾਂ ਜਵਾਬ, ਗੁੱਸੇ ‘ਚ ਦੋਵਾਂ ਨੂੰ ਦਿੱਤੀ ਵਾਰਨਿੰਗ
ਕੈਪਟਨ ਅਮਰਿੰਦਰ ਸਿੰਘ ਨੇ ਸੰਕੇਤ ਦਿੱਤੇ ਹਨ ਕਿ ਪੰਜਾਬ ਦੇ ਮੌਜੂਦਾ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਕੇਂਦਰ ‘ਚ ਡੈਪੁਟੇਸ਼ਨ ‘ਤੇ ਭੇਜਣ ਦੀ ਕੋਈ ਯੋਜਨਾ ਨਹੀਂ ਹੈ ਅਤੇ ਨਾ ਹੀ ਸਰਕਾਰ ਉਨ੍ਹਾਂ ਨੂੰ ਬਦਲਣਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ‘ਚ ਦਿਨਕਰ ਗੁਪਤਾ ਦੀ ਚੋਣ ਦੇਸ਼ ਦੇ ਸੀਨੀਅਰ ਅਤੇ ਯੋਗ ਪੁਲਿਸ ਅਫਸਰਾਂ ਦੀ ਸ਼੍ਰੇਣੀ ‘ਚ ਕੇਂਦਰ ਸਰਕਾਰ ਵਲੋਂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕੇਂਦਰ ‘ਚ ਉਨ੍ਹਾਂ ਦੇ ਡੈਪੁਟੇਸ਼ਨ ‘ਤੇ ਕਿਸੇ ਸੀਨੀਅਰ ਅਹੁਦੇ ‘ਤੇ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਨ੍ਹਾਂ ਸਾਰੀਆਂ ਚਰਚਾਵਾਂ ‘ਤੇ ਰੋਕ ਲਗਾ ਦਿੱਤੀ ਹੈ।
ਪੰਜਾਬ ਪੁਲਿਸ ਨੂੰ ਮਾੜਾ ਕਹਿਣ ਵਾਲਿਓ ਇੱਕ ਵਾਰ ਪੁਲਿਸ ਦਾ ਆਹ ਰੂਪ ਵੀ ਦੇਖੋ, ਵੀਡੀਓ ਦੇਖ ਹੋ ਜਾਓਗੇ ਭਾਵੁਕ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਵੇਂ ਮੁੱਖ ਸਕੱਤਰ ਦੇ ਰੂਪ ‘ਚ ਵਿੰਨੀ ਮਹਾਜਨ ਦੀ ਚੋਣ ਕਰ ਕੇ ਇਕ ਸਹੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਵਿੰਨੀ ਮਹਾਜਨ ਅਤੇ ਡੀ. ਜੀ. ਪੀ. ਦਿਨਕਰ ਦੋਵੇਂ ਪਤੀ-ਪਤਨੀ ਯੋਗ ਅਫਸਰ ਹਨ ਅਤੇ ਉਨ੍ਹਾਂ ਦੇ ਤਜ਼ਰਬਿਆਂ ਨਾਲ ਸਰਕਾਰ ਨੂੰ ਲਾਭ ਹੋਵੇਗਾ। ਵਿੰਨੀ ਮਹਾਜਨ ਦੀ ਚੋਣ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਲਾਹ ‘ਤੇ ਕੀਤੀ ਗਈ ਹੈ। ਦੋਵੇਂ ਪਤੀ-ਪਤਨੀ ਮੁੱਖ ਮੰਤਰੀ ਦੇ ਨੇੜੇ ਮੰਨੇ ਜਾਂਦੇ ਹਨ।
🔴 LIVE | Navjot Sidhu LIVE Interaction With NRI’s | ਨਵਜੋਤ ਸਿੱਧੂ
ਇਸ ਲਈ ਮੁੱਖ ਮੰਤਰੀ ਨੇ ਆਪਣੇ ਨੇੜਲੇ ਅਧਿਕਾਰੀਆਂ ਦਾ ਹਮੇਸ਼ਾ ਬਚਾਅ ਕੀਤਾ ਹੈ। ਦੋਵੇਂ ਪਤੀ-ਪਤਨੀ ਦਾ ਅਕਸ ਵੀ ਬਿਹਤਰ ਹੈ ਅਤੇ ਕੋਰੋਨਾ ਵਾਇਰਸ ਦੌਰਾਨ ਜਿਥੇ ਡੀ. ਜੀ. ਪੀ. ਗੁਪਤਾ ਨੇ ਪੁਲਸ ਫੋਰਸ ਨੂੰ ਲਗਾਤਾਰ ਪ੍ਰਭਾਵਸ਼ਾਲੀ ਢੰਗ ਨਾਲ ਲਾਕਡਾਊਨ ਨੂੰ ਸਫਲ ਬਣਾਇਆ ਉਥੇ ਹੀ ਦੂਜੇ ਪਾਸੇ ਵਿੰਨੀ ਮਹਾਜਨ ਨੇ ਸਿਹਤ ਖੇਤਰ ‘ਚ ਅਹਿਮ ਯੋਗਦਾਨ ਪਾਇਆ। ਇਸ ਲਈ ਦੋਵੇਂ ਅਧਿਕਾਰੀ ਮੁੱਖ ਮੰਤਰੀ ਦੇ ਪਸੰਦੀਦਾ ਅਧਿਕਾਰੀਆਂ ‘ਚ ਮੰਨੇ ਜਾਂਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.