Breaking NewsD5 specialNewsPunjabTop News

Captain Amarinder Singh ਦਾ ਵੱਡਾ ਬਿਆਨ – ‘ਹੁਣ ਕਾਂਗਰਸ ‘ਚ ਨਹੀਂ ਰਹਾਂਗਾ’

ਪਟਿਆਲਾ :  ਪੰਜਾਬ ਕਾਂਗਰਸ ‘ਚ ਚੱਲ ਰਿਹਾ ਸਿਆਸੀ ਘਮਾਸਾਨ ਖਤਮ ਹੁੰਦਾ ਨਹੀਂ ਦਿਖ ਰਿਹਾ। ਦਰਅਸਲ ਸਾਬਕਾ ਮੁੱਖਮੰਤਰੀ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਮੈਂ ਕਾਂਗਰਸ ‘ਚ ਨਹੀਂ ਰਹਾਂਗਾ। ਮੈਂ ਆਪਣੀ ਸਥਿਤੀ ਸਾਫ਼ ਕਰ ਦਿੱਤੀ ਹੈ ਕਿ ਮੈਂ ਇਸ ਤਰ੍ਹਾਂ ਦੀ ਬੇਇੱਜ਼ਤੀ ਨਹੀਂ ਸਹਿਣ ਕਰ ਸਕਦਾ। ਜਿਸ ਤਰ੍ਹਾਂ ਨਾਲ ਮੇਰੇ ਨਾਲ ਵਰਤਾਓ ਕੀਤਾ ਗਿਆ ਹੈ ਉਹ ਠੀਕ ਨਹੀਂ ਹੈ। ਵਿਧਾਇਕ ਦਲ ਦੀ ਬੈਠਕ ਸੱਦ ਕੇ ਆਖਰੀ ਮੌਕੇ ‘ਤੇ ਮੈਨੂੰ ਜਾਣਕਾਰੀ ਦਿੱਤੀ ਗਈ, ਮੈਂ ਉਦੋਂ ਸਾਫ਼ ਕਰ ਦਿੱਤਾ ਸੀ ਕਿ ਮੈਂ ਅਹੁਦਾ ਛੱਡ ਰਿਹਾ ਹਾਂ। ਜੇਕਰ ਕਿਸੇ ਨੂੰ ਮੇਰੇ ‘ਤੇ ਵਿਸ਼ਵਾਸ ਨਹੀਂ ਹੈ ਤਾਂ ਮੇਰੇ ਰਹਿਣ ਦਾ ਕੀ ਫਾਇਦਾ ਹੈ।

ਕੇਜਰੀਵਾਲ ਦਾ ਵੱਡਾ ਧਮਾਕਾ,ਭਗਵੰਤ ਮਾਨ ਬਾਰੇ ਕਹੀ ਵੱਡੀ ਗੱਲ, ਖੁਸ਼ ਕਰਤੇ ਪੰਜਾਬ ਵਾਸੀ D5 Channel Punjabi

ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਕਾਂਗਰਸ ‘ਚ ਹਲਚਲ ਤੇਜ ਹੋ ਗਈ ਹੈ। ਸੂਤਰਾਂ ਮੁਤਾਬਕ ਕੈਪਟਨ ਜ਼ਲਦ ਹੀ ਬੀਜੇਪੀ ‘ਚ ਸ਼ਾਮਿਲ ਹੋ ਸਕਦੇ ਹਨ ਉਥੇ ਹੀ ਦੂਜੇ ਪਾਸੇ ਕਾਂਗਰਸ ਵੀ ਨਾਰਾਜ਼ ਅਮਰਿੰਦਰ ਸਿੰਘ ਨੂੰ ਮਨਾਉਣ ‘ਚ ਜੁੱਟ ਗਈ ਹੈ। ਕਾਂਗਰਸ ਅਗਵਾਈ ਦੇ ਕਹਿਣ ‘ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਕਮਲਨਾਥ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਅੰਬਿਕਾ ਸੋਨੀ ਕੈਪਟਨ ਨਾਲ ਗੱਲਬਾਤ ਕਰ ਰਹੇ ਹਨ ਪਰ ਉਹ ਮੰਨਣ ਨੂੰ ਤਿਆਰ ਨਹੀਂ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button