Breaking NewsD5 specialNewsPunjabTop News

Captain ਨੂੰ ਲੱਗ ਸਕਦੈ ਵੱਡਾ ਝਟਕਾ, Patiala ਦੇ ਮੇਅਰ ਅਹੁਦੇ ਤੋਂ ਹਟਾਏ ਜਾ ਸਕਦੇ ਨੇ ਉਨ੍ਹਾਂ ਦੇ ਕਰੀਬੀ Sanjeev Sharma Bittu

ਪਟਿਆਲਾ : ਪੰਜਾਬ ਕਾਂਗਰਸ ‘ਚ ਚੱਲ ਰਿਹਾ ਵਿਵਾਦ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਘਰ ਸ਼ਹਿਰ ਪਟਿਆਲਾ ਤੱਕ ਪਹੁੰਚ ਚੁੱਕਿਆ ਹੈ। ਦਰਅਸਲ ਇੱਥੇ ਕੈਪਟਨ ਦੇ ਕਰੀਬੀ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਹਟਾਇਆ ਜਾ ਸਕਦਾ ਹੈ। ਦੱਸ ਦਈਏ ਕਿ ਕੈਪਟਨ ਦੇ ਕਾਂਗਰਸ ਛੱਡਣ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੇ ਬੋਰਡ ‘ਚ ਅਮਰਿੰਦਰ ਦੀ ਫੋਟੋ ਲਗਾ ਦਿੱਤੀ ਸੀ। ਇਸਦੇ ਲਈ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਅਤੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੱਧੂ ਪਟਿਆਲਾ ਪਹੁੰਚ ਰਹੇ ਹਨ। ਇੱਥੇ ਸਰਕਿਟ ਹਾਊਸ ‘ਚ ਉਨ੍ਹਾਂ ਦੀ ਪਟਿਆਲਾ ਦੇ ਕਾਂਗਰਸੀਆਂ ਨਾਲ ਮੀਟਿੰਗ ਹੋਵੇਗੀ।

ਗੁਰਨਾਮ ਚੜੂਨੀ ਦਾ ਵੱਡਾ ਬਿਆਨ, ਸਿਆਸੀ ਲੀਡਰਾਂ ਲਈ ਵੱਡੀ ਸਿਰਦਰਦੀ

ਜ਼ਿਕਰਯੋਗ ਹੈ ਕਿ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਕੈਪਟਨ ਅਮਰਿੰਦਰ ਦੇ ਨਜ਼ਦੀਕੀ ਮੰਨੇ ਜਾਂਦੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇੱਕ ਜਨ ਸਭਾ ‘ਚ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ‘ਚ ਨਾਅਰੇ ਲਗਵਾ ਦਿੱਤੇ ਸਨ। ਇਸਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਟਿਆਲਾ ਦੇ ਕਾਂਗਰਸੀਆਂ ਨੇ ਮੋਰਚਾ ਖੋਲ ਦਿੱਤਾ। ਇਹ ਮਾਮਲਾ ਕਾਂਗਰਸ ਪ੍ਰਧਾਨ ਸਿੱਧੂ ਤੱਕ ਵੀ ਪਹੁੰਚਿਆ। ਜਿਸ ਤੋਂ ਬਾਅਦ ਹੁਣ ਮੇਅਰ ਨੂੰ ਹਟਾਉਣ ‘ਤੇ ਫੈਸਲਾ ਲਿਆ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button