InternationalTop News

Canada ਵਿਚ ਇਕ ਹੋਰ ਪੰਜਾਬੀ ਨੌਜਵਾਨ ਨੇ ਤੋੜਿਆ ਦਮ

ਕੈਨੇਡਾ ਵਿਚ ਪੰਜਾਬੀ ਨੌਜਵਾਨਾਂ ਨਾਲ ਅਣਹੋਣੀ ਦੀਆਂ ਘਟਨਾਵਾਂ ਵਿਚ ਇਕ ਹੋਰ ਮਾਮਲਾ ਜੁੜ ਗਿਆ ਜਦੋਂ ਮਿਸੀਸਾਗਾ ਦੇ ਮਨਦੀਪ ਸਿੰਘ ਵੱਲੋਂ ਆਪਣੇ ਭਰਾ ਅਮਨ ਢੱਲ ਦੀ ਅਚਨਚੇਤ ਮੌਤ ਨਾਲ ਸਬੰਧਤ ਦੁਖਦ ਖ਼ਬਰ ਸਾਂਝੀ ਕੀਤੀ ਗਈ। ਅਮਨ ਢੱਲ ਦੇ ਮਾਪਿਆਂ ਦਾ ਦੁੱਖ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਆਖਰੀ ਵਾਰ ਆਪਣੇ ਪੁੱਤ ਦਾ ਚਿਹਰਾ ਦੇਖਣਾ ਚਾਹੁੰਦੇ ਹਨ। ਮਨਦੀਪ ਸਿੰਘ ਨੇ ਦੱਸਿਆ ਕਿ ਅਮਨ ਢੱਲ ਦੀ ਦੇਹ ਇੰਡੀਆ ਭੇਜਣ ਅਤੇ ਪਰਵਾਰ ਦੀ ਆਰਥਿਕ ਮਦਦ ਵਾਸਤੇ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਔਟਵਾ ਦੀ ਫ਼ੈਲੋਫ਼ੀਲਡ ਰੋਡ ’ਤੇ ਵਾਪਰੇ ਹਾਦਸੇ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਬ੍ਰਹਮਜੋਤ ਸਿੰਘ ਜਿਊਂਦਾ ਸੜ ਗਿਆ।ਅਮਨ ਢੱਲ ਦੀ ਦੇਹ ਭਾਰਤ ਭੇਜਣ ਦੇ ਕੀਤੇ ਜਾ ਰਹੇ ਪ੍ਰਬੰਧ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button