Breaking NewsD5 specialNewsPunjab

Canada ਜਾਣ ਦੇ ਸੁਪਨੇ ਨੇ ਸੜਕ ‘ਤੇ ਲਿਆਂਦਾ ਪੂਰਾ ਪਰਿਵਾਰ, ਕੁੜੀ ਦੇ ਵਿਆਹ ਲਈ ਵੇਚੇ ਸੀ 5 ਕਿੱਲੇ

ਮੋਗਾ : ਇਕ ਮਜਬੂਰ ਪਿਓ ਕੈਮਰੇ ਅੱਗੇ ਧਾਹਾਂ ਮਾਰ ਰਿਹਾ ਹੈ। ਅੱਖਾਂ ‘ਚ ਹੰਝੂ ਨੇ ਅਤੇ ਆਪਣੀ ਕਿਸਮਤ ਨੂੰ ਕੋਸ ਰਿਹਾ ਹੈ। ਧੋਖਾ ਧੀ ਦੇ ਵਿਆਹ ਤੋਂ ਬਾਅਦ ਹੋਇਆ ਪਰਿਵਾਰ ਨੇ ਜ਼ਮੀਨ ਵੇਚ ਕੇ 35 ਲੱਖ ਰੁਪਏ ਵਿਆਹ ‘ਤੇ ਲਗਾਏ। ਹੁਣ ਵਿਦੇਸ਼ੀ ਲਾੜੇ ‘ਤੇ ਠੱਗੀ ਮਾਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ।

ਆਹ ਵੇਖੋ Canada ਜਾਣ ਦੇ ਸੁਪਨੇ ਨੇ ਸੜਕ ‘ਤੇ ਲਿਆਂਦਾ ਪੂਰਾ ਪਰਿਵਾਰ, ਕੁੜੀ ਦੇ ਵਿਆਹ ਲਈ ਵੇਚੇ ਸੀ 5 ਕਿੱਲੇ

ਮੋਗਾ ਦੇ ਪਿੰਡ ਚੂਹੜਚੱਕ ਦਾ ਇਹ ਕਿਸਾਨ ਓਸ ਵੇਲੇ ਨੂੰ ਪਛਤਾ ਰਿਹਾ ਹੈ ਜਦੋਂ ਇਸ ਨੇ ਸਾਲ 2011 ‘ਚ ਆਪਣੀ ਧੀ ਦਾ ਹੱਥ ਕੈਨੇਡਾ ਦੇ ਲਾੜੇ ਦੇ ਹੱਥਾਂ ‘ਚ ਫੜਾਇਆ ਸੀ ਪਰ 9 ਸਾਲ ਬਾਅਦ ਹੁਣ ਪਰਿਵਾਰ ਨੂੰ ਮਹਿਸੂਸ ਹੋਇਆ ਕਿ ਇਹ ਇਕ ਧੋਖਾ ਸੀ। ਜੋ ਉਹਨਾਂ ਦੇ ਪਰਿਵਾਰ ਨੂੰ ਲੈ ਡੁੱਬਿਆ ਪਰਿਵਾਰ ਪੈਸੇ ਪੈਸੇ ਨੂੰ ਤਰਸ ਰਿਹਾ ਹੈ ਘਰ ਵੀ ਨਿਲਾਮ ਹੋਣ ਦੀ ਕਗਾਰ ‘ਤੇ ਹੈ।

ਵੱਡਾ ਖ਼ੁਲਾਸਾ- 67 ਹਜ਼ਾਰ ਪੰਜਾਬੀ ਨਵੇਂ ਨਸ਼ੇ ਨਾਲ ਪੀੜਤ, ਹੁਣ ਨਹੀਂ ਵਿਆਹੇ ਜਾਣਗੇ ਮੁੰਡੇ |

ਪੀੜਿਤ ਕੁੜੀ ਹੁਣ ਆਪਣੇ ਪੇਕੇ ਘਰ ਰਹਿ ਰਹੀ ਹੈ। ਕੁੜੀ ਮੁਤਾਬਕ ਉਸ ਨੂੰ ਵਿਦੇਸ਼ ਲਿਜਾਉਣ ਦੇ ਲਾਰੇ ਲਾਏ ਗਏ ਤੇ ਫੇਰ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਓਧਰ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਹੈ ਪਰ 3 ਮੁਲਜ਼ਮ ਕੈਨੇਡਾ ‘ਚ ਹਨ ਅਤੇ ਇਕ ਪੰਜਾਬ ‘ਚ ਹੈ ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ।

🔴 ਖ਼ਾਸ ਐਲਾਨ 🔴 ਮੁੱਖ ਮੰਤਰੀ ਕੇਜਰੀਵਾਲ LIVE | Arvind Kejriwal Press Conference

ਵਿਦੇਸ਼ਾਂ ‘ਚ ਰਹਿੰਦੇ ਲਾੜਿਆਂ ਵੱਲੋਂ ਪੰਜਾਬ ਦੀਆਂ ਕੁੜੀਆਂ ਨਾਲ ਠੱਗੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ। ਕਦੇ ਟ੍ਰੈਵਲ ਏਜੰਟ ਠੱਗੀਆਂ ਮਾਰਦੇ ਨੇ ਤੇ ਕਦੇ ਵਿਦੇਸ਼ੀ ਲਾੜੇ। ਕੈਨੇਡਾ ਦੇ ਸੁਪਨੇ ਵੇਖਣ ਵਾਲਾ ਇਹ ਪਰਿਵਾਰ ਸੜਕ ‘ਤੇ ਆ ਚੁੱਕਿਆ ਹੈ ਉਮੀਦ ਹੈ ਕਿ ਇਨਸਾਫ਼ ਮਿਲੇਗਾ।

Punjabi Kudi nal Canada de Munde ne kita Dhokha

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button