Canada ਦੀ ਜੱਸੀ ਸਿੱਧੂ ਦੇ ਕਤਲ ਮਾਮਲੇ ‘ਚ ਵੱਡੀ ਖ਼ਬਰ, ਮਾਂ ਤੇ ਮਾਮੇ ਨੂੰ ਪੰਜਾਬ ਪੁਲਿਸ ਦੇ ਹਵਾਲੇ ਕੀਤਾ (ਵੀਡੀਓ)
ਖ਼ਬਰ ਬਹੁਚਰਚਿਤ ਜੱਸੀ ਕਤਲ ਕਾਂਡ ਨਾਲ ਜੁੜੀ ਹੈ ਜਿਸ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ। ਜੱਸੀ ਆਨਰ ਕਿਲਿੰਗ ਕੇਸ ਵਿੱਚ ਹੁਣ ਕੈਨੇਡਾ ਦੀ ਸਰਕਾਰ ਕੇਸ ਵਿੱਚ ਸ਼ਾਮਿਲ 2 ਮੁਲਜ਼ਮਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰਨ ਜਾ ਰਹੀ ਹੈ। ਦਸ ਦਈਏ ਕਿ ਸੰਨ 2000 ਵਿੱਚ ਜਸਵਿੰਦਰ ਕੌਰ ਉਰਫ ਜੱਸੀ ਨੇ ਪਰਿਵਾਰਕ ਮੈਂਬਰਾਂ ਦੀ ਮਰਜ਼ੀ ਦੇ ਖਿਲਾਫ ਪ੍ਰੇਮ ਵਿਆਹ ਕਰਵਾਇਆ ਸੀ ਜਿਸ ਸਬੰਧੀ ਦੋਨਾਂ `ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਸੀ ਜਿਸ ਵਿੱਚ ਜੱਸੀ ਦੀ ਮੌਕੇ ‘ਤੇ ਮੌਤ ਹੋ ਗਈ ਸੀ ਪਰ ਉਸ ਦੇ ਪਤੀ ਸੁਖਵਿੰਦਰ ਸਿੰਘ ਮਿੱਠੂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਇਸ ਮਾਮਲੇ ਵਿੱਚ ਜੱਸੀ ਦੀ ਮਾਂ ਮਲਕੀਤ ਸਿੱਧੂ ਤੇ ਮਾਮਾ ਸੁਰਜੀਤ ਬਦੇਸ਼ਾ ਨੂੰ ਕੈਨੇਡਾ ਵੱਲੋਂ ਡਿਪੋਟ ਕਰ ਦਿੱਤਾ ਗਿਆ ਹੈ। ਇਸ ਦੌਰਾਨ ਕੈਨੇਡਾ ਪੁਲਿਸ ਉਨ੍ਹਾਂ ਨੂੰ ਦਿੱਲੀ ਏਅਰਪੋਰਟ ‘ਤੇ ਪੰਜਾਬ ਪੁਲਿਸ ਦੇ ਹਵਾਲੇ ਕਰ ਚੁੱਕੀ ਹੈ। ਹੁਣ ਦੋਹਾਂ ਨੂੰ ਸੰਗਰੂਰ ਪੁਲਿਸ ਦਿੱਲੀ ਤੋਂ ਪੰਜਾਬ ਲਿਆ ਕੇ ਅੱਜ ਕੋਰਟ ‘ਚ ਪੇਸ਼ ਕਰੇਗੀ।
Read Also ਜੱਸੀ ਸਿੱਧੂ ਕਤਲ ਮਾਮਲੇ ‘ਚ ਮਾਸਟਰਮਾਈਂਡ ਮਾਂ ਤੇ ਮਾਮੇ ਨੂੰ ਫੜਨ ਕੈਨੇਡਾ ਜਾਵੇਗੀ ਪੰਜਾਬ ਪੁਲਿਸ
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਜੰਮਪਲ ਜਸਵਿੰਦਰ ਕੌਰ (ਜੱਸੀ) ਸਿੱਧੂ (25) ਵਲੋਂ ਪੰਜਾਬ ‘ਚ ਆ ਕੇ ਆਟੋ ਚਾਲਕ ਸੁਖਵਿੰਦਰ ਸਿੰਘ (ਮਿੱਠੂ) ਸਿੱਧੂ ਨਾਮਕ ਨੌਜਵਾਨ ਨਾਲ ਪ੍ਰੇਮ ਵਿਆਹ ਕਰਵਾਉਣ ਕਾਰਨ ਸੁਪਾਰੀ ਦੇ ਕੇ (8 ਜੂਨ 2000 ਨੂੰ ) ਕਤਲ ਕਰਵਾਉਣ ਦਾ ਮਾਮਲਾ ਬੀਤੇ ਦੋ ਕੁ ਦਹਾਕਿਆਂ ਤੋਂ ਅਦਾਲਤਾਂ ‘ਚ ਭਖ ਰਿਹਾ ਹੈ,ਜਿਸ ਦਾ ਹੁਣ ਅੰਤ ਹੋਣ ਜਾ ਰਿਹਾ ਹੈ। ਇਸ ਮਾਮਲੇ ‘ਚ ਜੱਸੀ ਦੀ ਮਾਂ ਮਲਕੀਤ ਕੌਰ ਸਿੱਧੂ ਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ (ਕੈਨੇਡਾ ਵਾਸੀ) ਨੇ ਅਣਖ਼ ਖਾਤਰ ਸੁਪਾਰੀ ਦੇ ਕੇ ਪੰਜਾਬ ‘ਚ ਜੱਸੀ ਦਾ ਕਤਲ ਕਰਵਾਇਆ ਸੀ।ਹੁਣ ਤੱਕ ਉਹ ਪੰਜਾਬ ‘ਚ ਕੇਸ ਦਾ ਸਾਹਮਣਾ ਕਰਨ ਤੋਂ ਬਚਾਅ ਕਰਦੇ ਆ ਰਹੇ ਸਨ।ਬ੍ਰਿਟਿਸ਼ ਕੋਲੰਬੀਆ ਕੋਰਟ ਆਫ਼ ਅਪੀਲ ਦੇ ਜੱਜ ਨੇ ਉਨ੍ਹਾਂ ਦੀ ਆਖਰੀ ਅਪੀਲ ਬੀਤੀ 11 ਦਸੰਬਰ ਨੂੰ ਖ਼ਾਰਜ ਕਰ ਦਿੱਤੀ ਸੀ ਅਤੇ ਦੋਵਾਂ ਨੂੰ ਕੈਨੇਡਾ ਤੋਂ ਭਾਰਤ ਭੇਜੇ ਜਾਣ ਲਈ ਰਾਹ ਪੱਧਰਾ ਕਰ ਦਿੱਤਾ ਸੀ।
ਇਸ ਮਾਮਲੇ ‘ਚ 3 ਵਿਅਕਤੀ ਦੋਸ਼ੀ ਪਾਏ ਗਏ ਸਨ ਜਦਕਿ ਬੀਬੀ ਸਿੱਧੂ ਤੇ ਬਦੇਸ਼ਾ ਕੈਨੇਡਾ ‘ਚ ਹੋਣ ਕਾਰਨ ਬਚਦੇ ਰਹੇ ਸਨ।ਪੰਜਾਬ ਪੁਲਿਸ ਤੇ ਭਾਰਤ ਸਰਕਾਰ ਨੇ ਇਸ ਅੰਨ੍ਹੇ ਕਤਲ ਕੇਸ ਨੂੰ ਸੁਲਝਾਉਣ ਲਈ ਕੈਨੇਡਾ ਦੀ ਸੁਪਰੀਮ ਕੋਰਟ ਤੱਕ ਦਰਵਾਜ਼ਾ ਖੜਕਾਇਆ ਸੀ।ਜਿਸ ਤੋਂ ਬਾਅਦ ਭਾਰਤ-ਕੈਨੇਡਾ ਹਵਾਲਗੀ ਸੰਧੀ (ਐਕਸਟ੍ਰਾਡੀਸ਼ਨ ਐਕਟ) ਤਹਿਤ ਕਤਲ ਦੀ ਸ਼ੱਕੀ ਸਾਜਿਸ਼ਘਾੜੇ ਬੀਬੀ ਸਿੱਧੂ ਤੇ ਬਦੇਸ਼ਾ ਦੀ ਹਵਾਲਗੀ ਦਾ ਰਾਹ ਪੱਧਰਾ ਹੋ ਗਿਆ।ਜੱਜਾਂ ਨੇ ਕਿਹਾ ਕਿ ਉਨ੍ਹਾਂ ਦੋਵਾਂ ਨੂੰ ਭਾਰਤ ਹਵਾਲੇ ਨਾ ਕਰਨ ਦਾ ਕੈਨੇਡਾ ਕੋਲ ਕੋਈ ਅਧਾਰ ਨਹੀਂ ਹੈ।ਬਦੇਸ਼ਾ ਨੇ ਆਪਣੀ ਬਜ਼ੁਰਗੀ ਅਤੇ ਖਰਾਬ ਸਿਹਤ ਦੇ ਵਾਸਤੇ ਪਾ ਕੇ ਕੈਨੇਡਾ ‘ਚੋਂ ਕੱਢੇ ਜਾਣ ਤੋਂ ਬਚਾਅ ਕਰਨਾ ਚਾਹਿਆ ਪਰ ਉਸ ਦੀ ਇਹ ਦਲੀਲ ਰੱਦ ਕਰ ਦਿੱਤੀ ਗਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.