Breaking NewsD5 specialInternationalNews

California ‘ਚ Mahatma Gandhi ਦੇ ਬੁੱਤ ਦੀ ਭੰਨਤੋੜ, US ਨੇ ਕੀਤੀ ਨਿੰਦਾ

ਵਾਸ਼ਿੰਗਟਨ : ਕੈਲੀਫੋਰਨੀਆ ਸੂਬੇ ਦੇ ਇਕ ਪਾਰਕ ‘ਚ ਲੱਗੀ ਮਹਾਤਮਾ ਗਾਂਧੀ ਦੀ ਮੂਰਤੀ ਦੀ ਕੁਝ ਅਣਪਛਾਤੇ ਬਦਮਾਸ਼ਾਂ ਵੱਲੋਂ ਭੰਨਤੋੜ ਕੀਤੀ ਗਈ। ਇਸ ਘਟਨਾ ਕਾਰਨ ਪੂਰੇ ਅਮਰੀਕਾ ‘ਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ‘ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਸ ਦੀ ਜਾਂਚ ਨਸਲੀ ਨਫ਼ਰਤ ਅਪਰਾਧ ਮਾਮਲੇ ਵਜੋਂ ਕਰਨ ਦੀ ਮੰਗ ਕੀਤੀ ਹੈ। ਸਥਾਨਕ ਮੀਡੀਆਂ ‘ਚ ਛਪੀਆਂ ਖ਼ਬਰਾ ਮੁਤਾਬਕ ਉੱਤਰੀ ਕੈਲੀਫੋਰਨੀਆ ਦੇ ਡੇਵਿਸ ਨਾਮੀ ਸ਼ਹਿਰ ਦੇ ਕੇਂਦਰੀ ਪਾਰਕ ਵਿਚ 6 ਫੁੱਟ ਉੱਚੀ ਅਤੇ 294 ਕਿਲੋ ਭਾਰ ਵਾਲੀ ਮਹਾਤਮਾ ਗਾਂਧੀ ਦੀ ਮੂਰਤੀ ਦੇ ਗੋਡਿਆਂ ‘ਤੇ ਹਮਲਾ ਕੀਤਾ ਗਿਆ।

ਦਿੱਲੀ ਪਹੁੰਚਿਆ ਗਾਇਕ ਤਰਸੇਮ ਜੱਸੜ, ਦਿੱਤਾ ਵੱਡਾ ਬਿਆਨ ! ਨੌਜਵਾਨਾਂ ‘ਚ ਭਰਿਆ ਜੋਸ਼, ਹੋਏ ਖੁਸ਼ !

ਮੂਰਤੀ ਦਾ ਅੱਧਾ ਚਿਹਰਾ ਨੁਕਸਾਨਿਆ ਗਿਆ। ਜਿਸਨੂੰ ਸ਼ਰਾਰਤੀ ਅਨਸਰਾਂ ਵੱਲੋਂ ਗਾਇਬ ਵੀ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮਹਾਤਮਾ ਗਾਂਧੀ ਦੀ ਨੁਕਸਾਨੀ ਹੋਈ ਮੂਰਤੀ ਨੂੰ ਸਭ ਤੋਂ ਪਹਿਲਾਂ 27 ਜਨਵਰੀ ਨੂੰ ਸਵੇਰੇ ਪਾਰਕ ਦੇ ਇਕ ਮੁਲਾਜ਼ਮ ਨੇ ਦੇਖਿਆ। ਡੇਵਿਸ ਸ਼ਹਿਰ ਦੀ ਕੌਂਸਲ ਦੇ ਮੈਂਬਰ ਲੁਕਾਸ ਫ੍ਰੇਰਿਕਸ ਨੇ ਦੱਸਿਆ ਕਿ ਮੂਰਤੀ ਨੂੰ ਉਥੋਂ ਹਟਾਇਆ ਜਾ ਰਿਹਾ ਹੈ। ਉਸ ਨੂੰ ਕਿਸੇ ਸੁਰੱਖਿਅਤ ਥਾਂ ‘ਤੇ ਰੱਖਿਆ ਜਾਵੇਗਾ। ਜਾਂਚਕਰਤਾ ਅਜੇ ਇਹ ਪਤਾ ਨਹੀਂ ਲਗਾ ਸਕੇ ਕਿ ਮੂਰਤੀ ਨੂੰ ਕਦੋਂ ਤੋੜਿਆ ਗਿਆ ਅਤੇ ਇਸ ਦੇ ਪਿੱਛੇ ਦਾ ਕੀ ਕਾਰਨ ਸੀ।

ਲਓ ਜੀ! ਕਿਸਾਨ ਆਗੂਆਂ ਨੇ ਲਿਆ ਵੱਡਾ ਫੈਸਲਾ! ਕਰਤਾ ਨਵਾਂ ਐਲਾਨ! ਮੋਦੀ ਸਰਕਾਰ ਦੇ ਉੱਡੇ ਹੋਸ਼!

ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਭਾਰਤ ਸਰਕਾਰ ਨੇ ਕੌਮਾਂਤਰੀ ਪੱਧਰ ‘ਤੇ ਸ਼ਾਂਤੀ ਅਤੇ ਨਿਆ ਦੇ ਪ੍ਰਤੀਕ ਵਜੋਂ ਸਨਮਾਨਿਤ ਹਸਤੀ ਪ੍ਰਤੀ ਮੰਦਭਾਗੇ ਅਤੇ ਨਫਰਤ ਭਰੇ ਉਕਤ ਕਾਰੇ ਦੀ ਤਿੱਖੀ ਨਿੰਦਾ ਕੀਤੀ ਹੈ। ਭਾਰਤ ਨੇ ਇਸ ਮੁੱਦੇ ਨੂੰ ਅਮਰੀਕਾ ਸਰਕਾਰ ਕੋਲ ਚੁੱਕਿਆ ਗਿਆ ਹੈ। ਨਾਲ ਹੀ ਮੰਗ ਕੀਤੀ ਹੈ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button