Breaking NewsD5 specialInternationalNewsTop News

California ‘ਚ ਹਵਾਈ ਅੱਡੇ ਨੇੜੇ ਅੱਗ ਲੱਗਣ ਨਾਲ ਹਜ਼ਾਰਾਂ ਏਕੜ ਜੰਗਲ ਸੜਕੇ ਸੁਆਹ

ਸੈਕਰਾਮੈਂਟੋ : California ‘ਚ ਸੀਰਾ ਨੇਵਾਡਾ ਦੀਆਂ ਪਹਾੜੀਆਂ ਨੇੜੇ ਜੰਗਲ ਨੂੰ ਅੱਗ ਲੱਗਣ ਨਾਲ ਹਜ਼ਾਰਾਂ ਏਕੜ ਜੰਗਲੀ ਰਕਬਾ ਸਾੜ ਕੇ ਸੁਆਹ ਹੋ ਗਿਆ ਹੈ। ਇਸ ਖੇਤਰ ‘ਚ ਰਹਿੰਦੇ ਲੋਕ ਨਾਲ ਲੱਗਦੀਆਂ ਹੋਰ ਥਾਵਾਂ ‘ਤੇ ਜਾਣ ਲਈ ਮਜ਼ਬੂਰ ਹੋ ਗਏ ਹਨ। ਇਕ ਅਨੁਮਾਨ ਅਨੁਸਾਰ ਤਕਰੀਬਨ 2800 ਏਕੜ ਜੰਗਲ ਸੜ ਗਿਆ ਹੈ। ਕੈਲੀਫੋਰਨੀਆ ਦੇ ਅੱਗ ਬੁਝਾਊ ਵਿਭਾਗ ਅਨੁਸਾਰ ਅੱਗ ਪੂਰਬੀ ਸੀਰਾ ਰਿਜਨਲ ਏਅਰਪੋਰਟ ਦੇ ਬਾਹਰਵਾਰ ਲੰਘੇ ਦਿਨ ਦੁਪਹਿਰ 1.30 ਵਜੇ ਸ਼ੁਰੂ ਹੋਈ ਤੇ ਥੋੜੇ ਜਿਹੇ ਸਮੇਂ ਦੌਰਾਨ ਹੀ 6 ਵਰਗ ਮੀਲ ਖੇਤਰ ਵਿਚ ਫੈਲ ਗਈ।

ਰਾਜੇਵਾਲ ਨੇ SKM ਅੱਗੇ ਜੋੜੇ ਹੱਥ! ਵੋਟਾਂ ’ਚ ਦੇਊ ਸਾਡਾ ਸਾਥ, ਵਿਰੋਧੀਆਂ ਨੂੰ ਹਰਾਉਣਾ ਔਖਾ? ||D5 Channel Punjabi

ਅੱਗ ਬੁਝਾਊ ਅਮਲੇ ਨੇ ਅੱਗ ਨੂੰ ਅਗੇ ਵਧਣ ਤੋਂ ਰੋਕਣ ਲਈ ਪੂਰੀ ਵਾਹ ਲਾਈ। ਏਅਰ ਪੋਰਟ ਬੰਦ ਕਰ ਦਿੱਤਾ ਗਿਆ। ਓਵਨਜ ਵੈਲੀ ਰੇਡੀਓ ਅਬਜ਼ਰਵੇਟਰੀ ਤੇ ਵਾਈਟ ਮਾਊਂਟੇਨ ਰਿਸਰਚ ਸੈਂਟਰ ਨੂੰ ਖਾਲੀ ਕਰਵਾ ਲਿਆ ਗਿਆ। ਬਾਅਦ ਵਿਚ 2000 ਤੋਂ ਘੱਟ ਦੀ ਆਬਾਦੀ ਵਾਲੇ ਕਸਬੇ ਬਿਗ ਪਾਈਨ ਨੂੰ ਵੀ ਖਾਲੀ ਕਰਵਾਉਣਾ ਪਿਆ। ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਵਾਈਟ ਮਾਊਂਟੇਨ ਰਿਸਰਚ ਸੈਂਟਰ ਦੇ ਬੁਲਾਰੇ ਗੇਲੀਨ ਕਿੰਜ਼ੀ ਨੇ ਕਿਹਾ ਹੈ ਕਿ ਅੱਗ ਸਾਡੇ ਸੈਂਟਰ ਤੋਂ ਤਕਰੀਬਨ 600 ਫੁੱਟ ਦੂਰ ਲੱਗੀ ਹੈ ਪਰੰਤੂ ਅਸੀਂ ਖ਼ੁਸ਼ ਕਿਸਮਤ ਹਾਂ ਕਿ ਸਾਡੇ ਸੈਂਟਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button