Budget – 2021 ‘ਤੇ ਬੋਲੇ ਪ੍ਰਤਾਪ ਬਾਜਵਾ – ਪੰਜਾਬ ਲਈ ਕੁਝ ਨਹੀਂ
ਚੰਡੀਗੜ੍ਹ : ਕਾਂਗਰਸ ਸੰਸਦ ਪ੍ਰਤਾਪ ਸਿੰਘ ਬਾਜਵਾ ਨੇ ਆਮ ਬਜਟ 2021 – 22 ‘ਤੇ ਪ੍ਰਤੀਕਿਰਿਆ ਵਿਅਕਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਬਜਟ ਘੱਟ ਇਲੈਕਸ਼ਨ ਮੈਨੀਫੈਸਟੋ ਜ਼ਿਆਦਾ ਲੈ ਕੇ ਆਈਆਂ ਹਨ। 5 ਰਾਜਾਂ ‘ਚ ਵੋਟਾਂ ਆਉਣ ਵਾਲੀਆਂ ਹਨ। ਜਿੰਨੀਆਂ ਵੀ ਘੋਸ਼ਨਾਵਾਂ ਬਜਟ ‘ਚ ਹੋਈਆਂ ਹਨ ਉਹ ਇਲੈਕਸ਼ਨ ਵਾਲੇ ਰਾਜਾਂ ਨਾਲ ਸਬੰਧਤ ਹਨ।
ਆਰਮੀ ਦੇ ਰਿਟਾਇਰ ਅਫ਼ਸਰ ਨੇ ਕਰਤਾ ਵੱਡਾ ਖੁਲਾਸਾ !ਸਿੰਘੂ ਬਾਰਡਰ ‘ਤੇ ਹੋਈ ਘਟਨਾ ਦੀ ਬਣਾ ਲਈ ਸੀ ਵੀਡੀਓ !
ਬਾਜਵਾ ਨੇ ਕਿਹਾ ਕਿ ਇਸ ਬਜਟ ‘ਚ ਪੰਜਾਬ ਲਈ ਕੁਝ ਨਹੀਂ ਹੈ। ਪੰਜਾਬ ਨੂੰ ਰੇਲਵੇ ‘ਚ ਕੋਈ ਪ੍ਰੋਜੈਕਟ ਨਹੀਂ ਦਿੱਤਾ ਗਿਆ। ਕੋਈ ਨਵੀਂ ਰੇਲ ਲਾਈਨ ਨਹੀਂ ਦਿੱਤੀ ਗਈ। ਕਿਸਾਨਾਂ ਦੇ ਤਿੰਨ ਖੇਤੀਬਾੜੀ ਕਾਨੂੰਨ ਵਾਪਸ ਲੈਣ ਦੇ ਮੁੱਦੇ ‘ਤੇ ਕੋਈ ਚਰਚਾ ਨਹੀਂ ਹੋਈ। ਉਨ੍ਹਾਂਨੇ ਕਿਹਾ ਕਿ ਮੈਂ ਇਸ ਬਜਟ ਨੂੰ 10 ਵਿੱਚੋਂ ਸਿਰਫ 2 ਨੰਬਰ ਦਿੰਦਾ ਹਾਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.