Britain ‘ਚ Corona ਦਾ ਕਹਿਰ : 5,000 ਤੋਂ ਜਿਆਦਾ ਨਵੇਂ ਮਾਮਲੇ ਆਏ ਸਾਹਮਣੇ, 98 ਲੋਕਾਂ ਦੀ ਮੌਤ
ਲੰਦਨ : ਬ੍ਰਿਟੇਨ ‘ਚ ਕੋਰੋਨਾ ਵਾਇਰਸ ਮਹਾਮਾਰੀ ਦੇ 5,605 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਦੇਸ਼ ‘ਚ ਸੰਕਰਮਿਤਾਂ ਦੀ ਕੁਲ ਗਿਣਤੀ 4,312,908 ਹੋ ਗਈ ਹੈ। ਆਧਿਕਾਰਿਕ ਅੰਕੜਿਆਂ ‘ਚ ਇਨ੍ਹਾਂ ਦਾ ਖੁਲਾਸਾ ਹੋਇਆ ਹੈ। ਇੱਕ ਸਮਾਚਾਰ ਏਜੰਸੀ ਨੇ ਆਪਣੀ ਰਿਪੋਰਟ ‘ਚ ਦੱਸਿਆ ਦੇਸ਼ ‘ਚ ਕੋਰੋਨਾ ਸਬੰਧੀ 98 ਨਵੀਆਂ ਮੌਤਾਂ ਵੀ ਦਰਜ ਹੋਈਆਂ ਹਨ। ਬ੍ਰਿਟੇਨ ‘ਚ ਇਸ ਸਮੇਂ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ 126,382 ਤੱਕ ਪਹੁੰਚ ਗਈ ਹੈ।
🔴LIVE|| ਚੱਕਾ ਜਾਮ ਕਰਨ ਤੋਂ ਪਹਿਲਾਂ ਮੋਦੀ ਦਾ ਵੱਡਾ ਬਿਆਨ,ਜਥੇਬੰਦੀਆਂ ਦੇ ਐਲਾਨ ਤੋ ਡਰੀ ਸਰਕਾਰ!
ਇਨ੍ਹਾਂ ‘ਚ ਕੇਵਲ ਉਹ ਹੀ ਲੋਕ ਸ਼ਾਮਿਲ ਹਨ, ਜਿਨ੍ਹਾਂ ਦੀ ਮੌਤ ਆਪਣੇ ਪਹਿਲੇ ਪੌਜ਼ੀਟਿਵ ਟੈਸਟ ਦੇ ਸਿਰਫ਼ 28 ਦਿਨਾਂ ਦੇ ਅੰਦਰ ਹੋਈ ਹੈ। ਆਧਿਕਾਰਿਕ ਅੰਕੜੀਆਂ ਮੁਤਾਬਕ ਬ੍ਰਿਟੇਨ ‘ਚ ਇਸ ਸਮੇਂ 2.86 ਕਰੋੜ ਤੋਂ ਜਿਆਦਾ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਬੁੱਧਵਾਰ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਮਹਾਮਾਰੀ ਨਾਲ ਲੜਨ ਲਈ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਦੇ ‘ਚ ਆਪਸੀ ਸਹਿਯੋਗਤਾ ਕਾਫ਼ੀ ਮਹੱਤਵਪੂਰਣ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.