NewsBreaking NewsInternationalPolitics

ਬਰੈਗਜ਼ਿਟ ‘ਤੇ ‘ਥੈਰੇਸਾ ਮੇ’ ਨੂੰ ਝਟਕਾ, ਚਾਰ ਮੰਤਰੀਆਂ ਨੇ ਦਿੱਤਾ ਅਸਤੀਫ਼ਾ, ਮੁੱਧੇ ਮੂੰਹ ਡਿੱਗੀ ਬ੍ਰਿਟਿਸ਼ ਮੁਦਰਾ

ਲੰਦਨ : ਬਰੈਗਜ਼ੀਟ ਨੂੰ ਲੈ ਕੇ ਬਰਤਾਨੀਆ ਦੀ ਪ੍ਰਧਾਨਮੰਤਰੀ ਥੈਰੇਸਾ ਦੀ ਕੁਰਸੀ ਖਤਰੇ ਵਿੱਚ ਪੈ ਗਈ ਹੈ। ਸਮਝੌਤੇ ਦੇ ਵਿਰੋਧ ‘ਚ ਬਰੈਗਜ਼ਿਟ ਮੰਤਰੀ ਡੈਮੋਨਿਕ ਰਾਬ, ਭਾਰਤੀ ਮੂਲ ਦੇ ਮੰਤਰੀ ਸ਼ੈਲੇਸ਼ ਵਾਰਾ ਅਤੇ ਦੋ ਹੋਰ ਮੰਤਰੀਆਂ ਦੇ ਅਸਤੀਫੇ ਤੋਂ ਬਾਅਦ ਦੀ ਅਗਵਾਈ ‘ਤੇ ਸਵਾਲ ਉੱਠਣ ਲੱਗੇ ਹਨ। ਅਸਤੀਫ਼ੇ ਦੇਣ ਵਾਲੀਆਂ ‘ਚ ਕਾਰਜ ਅਤੇ ਪੈਨਸ਼ਨ ਮੰਤਰੀ ਇਸਥਰ ਮੈਕਵੇ ਅਤੇ ਇੱਕ ਹੋਰ ਜੂਨੀਅਰ ਮੰਤਰੀ ਸ਼ਾਮਲ ਹਨ। ਮੰਨਿਆ ਜਾ ਰਿਹਾ ਹੈ ਕਿ ਥੈਰੇਸਾ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਵੀ ਲਿਆਇਆ ਜਾ ਸਕਦਾ ਹੈ।

Read Also UN ‘ਚ ਅਮਰੀਕੀ ਅੰਬੈਸਡਰ ਨਿੱਕੀ ਹੈਲੀ ਨੇ ਦਿੱਤਾ ਅਸਤੀਫ਼ਾ

ਥੈਰੇਸਾ ਦਾ ਸੰਕਟ ਉਸ ਸਮੇਂ ਵੱਧ ਗਿਆ ਜਦੋਂ ਰਾਬ ਨੇ ਕਿਹਾ ਕਿ ਉਹ ਸਮਝੌਤੇ ਦੇ ਖਰੜੇ ਦੀ ਹਮਾਇਤ ਨਹੀਂ ਕਰ ਸਕਦੇ। ਐਲਾਨ ਪੱਤਰ ਵਿਚ ਅਸੀਂ ਦੇਸ਼ ਨਾਲ ਜੋ ਵਾਅਦੇ ਕੀਤੇ ਤੋਂ ਬਾਅਦ ਪ੍ਰਸਤਾਵਿਤ ਖਰੜੇ ਦੀਆਂ ਸ਼ਰਤਾਂ ‘ਤੇ ਸਮਝੌਤਾ ਨਹੀਂ ਹੋ ਸਕਦਾ। ਉਨ੍ਹਾਂ ਥੈਰੇਸਾ ਨੂੰ ਕਿਹਾ ਕਿ ਉਹ ਕਿਸੇ ਅਜਿਹੇ ਵਿਅਕਤੀ ਨੂੰ ਬ੍ਰੈਗਜ਼ਿਟ ਮੰਤਰੀ ਬਣਾ ਲੈਣ ਜੋ ਉਨ੍ਹਾਂ ਦੇ ਸਮਝੌਤੇ ਮੁਤਾਬਕ ਚੱਲ ਸਕੇ। ਮੈਂ ਇੰਝ ਨਹੀਂ ਕਰ ਸਕਦਾ, ਇਸ ਲਈ ਅਸਤੀਫਾ ਦੇ ਰਿਹਾ ਹਾਂ।

raab

ਮੰਤਰੀਆਂ ਦੇ ਅਸਤੀਫ਼ੇ ‘ਤੇ ਪੌਂਡ ਮੁੱਧੇ ਮੂੰਹ ਡਿੱਗਿਆ

ਬਰੈਗਜ਼ਿਟ ਸਮਝੌਤੇ ਦੇ ਵਿਰੋਧ ‘ਚ ਮੰਤਰੀਆਂ ਦੇ ਅਸਤੀਫ਼ੇ ਤੋਂ ਬਾਅਦ ਬ੍ਰਿਟਿਸ਼ ਮੁਦਰਾ ਪੌਂਡ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਡਾਲਰ ਅਤੇ ਯੂਰੋ ਦੇ ਮੁਕਾਬਲੇ ਪੌਂਡ ਵਿੱਚ ਇੱਕ ਫੀਸਦ ਦੀ ਗਿਰਾਵਟ ਹੋਈ। ਹਫਤੇ ਦੀ ਸ਼ੁਰੂਆਤ ‘ਚ ਪੌਂਡ ਦੀ ਹਾਲਤ ‘ਚ ਮਜਬੂਤੀ ਆਈ ਸੀ। ਮੰਗਲਵਾਰ ਨੂੰ ਇੱਕ ਪੌਂਡ ਦੀ ਕੀਮਤ 1.30 ਡਾਲਰ ਸੀ , ਜਦਕਿ ਵੀਰਵਾਰ ਨੂੰ ਇਹ ਕੀਮਤ ਡਿੱਗ ਕੇ 1.28 ਡਾਲਰ ‘ਤੇ ਆ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button