Breaking NewsD5 specialIndiaNewsTop News

Breaking : PM ਸੁਰੱਖਿਆ ਮਾਮਲੇ ‘ਤੇ ਸੀਐਮ ਖੱਟਰ ਦਾ ਵੱਡਾ ਬਿਆਨ, ‘ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਲਗਾਇਆ ਜਾਵੇ ਰਾਸ਼ਟਰਪਤੀ ਸ਼ਾਸਨ’

ਹਰਿਆਣਾ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਮਾਮਲੇ ‘ਚ ਹੋਈ ਕੁਤਾਹੀ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਫਿਰੋਜ਼ਪੁਰ ‘ਚ ਹੋਈ ਘਟਨਾ ਕਿਸੇ ਵੀ ਹਾਲਤ ‘ਚ ਬਰਦਾਸ਼ਤ ਕਰਨਾ ਮੂਰਖਤਾ ਹੈ। ਦੱਸ ਦਈਏ ਕਿ ਹਰਿਆਣਾ ਦੇ ਮੁੱਖ ਮੰਤਰੀ ਦੀ ਅਗਵਾਈ ‘ਚ ਇੱਕ ਵਫਦ ਨੇ ਰਾਜਪਾਲ ਨਾਲ ਮਿਲ ਕੇ ਉਨ੍ਹਾਂ ਨੂੰ ਇੱਕ ਮੈਮੋਰੰਡਮ ਸੌਂਪਿਆ ਹੈ।

ਫਿਰੋਜ਼ਪੁਰ ਰੈਲੀ ’ਚ ਵੱਡੀ ਅਪਡੇਟ, ਹਾਈਕਮਾਨ ਨੇ ਲਾ ਲਿਆ ਚੰਨੀ ਨੂੰ ਫੋਨ! ਪੰਜਾਬ ਪੁਲਿਸ ਨੂੰ ਸੱਦ ਲਿਆ ਦਿੱਲੀ?

ਸੀਐਮ ਖੱਟਰ ਨੇ ਦੱਸਿਆ ਕਿ ਮੈਂ ਇਸ ਘਟਨਾ ਦੀ ਨਿੰਦਾ ਕਰਨ ਦੇ ਨਾਲ – ਨਾਲ ਪੰਜਾਬ ‘ਚ ਮੌਜੂਦਾ ਚੰਨੀ ਸਰਕਾਰ ਨੂੰ ਬਰਖਾਸਤ ਕਰ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਸ਼ਾਸਨ ਲਗਾ ਕੇ ਹੀ ਪੰਜਾਬ ‘ਚ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ। ਪ੍ਰਧਾਨ ਮੰਤਰੀ ਸਭ ਤੋਂ ਲੋਕਪ੍ਰਿਯ ਹਨ, ਕਿਉਂਕਿ ਉਨ੍ਹਾਂ ਨੇ ਜੰਮੂ ਕਸ਼ਮੀਰ, ਰਾਮ ਜਨਮ ਭੂਮੀ ਸਮੇਤ ਹੋਰ ਕਈ ਮਸਲਿਆਂ ਨੂੰ ਬਾਖੂਬੀ ਢੰਗ ਨਾਲ ਹੱਲ ਕੀਤਾ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button