UncategorizedBreaking NewsD5 specialNewsPunjab

BREAKING NEWS || ਜਨਰਲ ਲੋਕਾਂ ਨੇ ਕੁੱਟੇ ਦਲਿਤ ਭਾਈਚਾਰੇ ਦੇ ਲੋਕ, ਖੜਕੀ ਡਾਂਗ, ਪੱਟੀਆਂ ਦਾੜ੍ਹੀਆਂ, ਲੱਥੀਆਂ ਪੱਗਾਂ

ਨਾਭਾ : ਨਾਭਾ ਬਲਾਕ ਦੇ ਪਿੰਡ ਕੈਦੂਪੁਰ ਵਿਖੇ ਦਲਿਤ ਭਾਈਚਾਰੇ ਦੀ 33 ਏਕੜ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਅੰਮ੍ਰਿਤਧਾਰੀ ਸਿੱਖਾਂ ਦੀਆਂ ਪੱਗਾਂ ਵੀ ਲੱਥ ਗਈਆਂ। ਦਲਿਤ ਭਾਈਚਾਰੇ ਦੇ ਲੋਕਾਂ ਨੇ ਜਨਰਲ ਕੈਟਾਗਿਰੀ ਦੇ ਲੋਕਾਂ ਉਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ ਵੱਲੋਂ ਦਲਿਤ ਭਾਈਚਾਰੇ ਦੇ ਬੰਦੇ ਨੂੰ ਖੜ੍ਹਾ ਕਰਕੇ ਬੋਲੀ ਲਗਾ ਕੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਸੀ। ਜਦੋਂ ਦਲਿਤ ਭਾਈਚਾਰਾ ਦੇ ਲੋਕਾਂ ਨੇ ਵਿਰੋਧ ਕੀਤਾ ਤਾਂ ਜਨਰਲ ਭਾਈਚਾਰੇ ਵੱਲੋਂ ਦਲਿਤਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।

ਇਹ ਹੈ CORONA ਦਾ ਸੱਚ, ਕਮਜ਼ੋਰ IMMUNITY ਕਰਕੇ ਨਹੀਂ ਮਰੇ ਲੋਕ, Dr. Prem Khosla | D5 Channel Punjabi

ਇਹ ਲੜਾਈ ਬੀਡੀਪੀਓ ਦੀ ਮੌਜੂਦਗੀ ਵਿੱਚ ਹੋਈ। ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਜਨਰਲ ਕੈਟਾਗਿਰੀ ਦੀ ਧਰਮਸ਼ਾਲਾ ਵਿਖੇ ਬੀਡੀਪੀਓ ਵੱਲੋਂ ਬੋਲੀ ਕਰਵਾਈ ਗਈ ਅਤੇ ਬਾਅਦ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਬੁਲਾ ਕੇ ਜਦੋਂ ਬੋਲੀ ਕਰਾਈ ਗਈ ਤੇ ਦਲਿਤ ਭਾਈਚਾਰੇ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੀ ਬੋਲੀ ਦਲਿਤ ਭਾਈਚਾਰੇ ਦੀ ਧਰਮਸ਼ਾਲਾ ਵਿੱਚ ਕਰਵਾਈ ਜਾਵੇ। ਕਿਉਂਕਿ ਇੱਥੇ ਲੜਾਈ ਹੋਣ ਦਾ ਡਰ ਹੈ ਅਤੇ ਬੀਡੀਪੀਓ ਵੱਲੋਂ ਭਰੋਸਾ ਦਿੱਤਾ ਗਿਆ ਕਿ ਇੱਥੇ ਕੋਈ ਲੜਾਈ ਨਹੀਂ ਹੋਵੇਗੀ ਅਤੇ ਉਸ ਤੋਂ ਬਾਅਦ 33 ਏਕੜ ਜ਼ਮੀਨ ਦੀ ਬੋਲੀ ਦੇਣ ਲਈ ਦਲਿਤ ਭਾਈਚਾਰੇ ਨੂੰ ਬੁਲਾਇਆ ਤਾਂ ਉੱਥੇ ਜਨਰਲ ਕੈਟਾਗਰੀ ਦੇ ਲੋਕ ਆਪਸ ਵਿੱਚ ਭਿੜ ਗਏ ਅਤੇ ਕਈਆਂ ਦੀਆਂ ਪੱਗਾਂ ਲੱਥ ਗਈਆਂ ਤੇ ਕੁਰਸੀਆਂ ਵੀ ਚੱਲੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button