Breaking NewsD5 specialIndiaNewsPunjab

BREAKING | ਬਰਨਾਲਾ ‘ਚ ਪੂਰਾ ਇਲਾਕਾ ਸੀਲ, ਸ਼ੱਕੀ ਹਸਪਤਾਲ ਦਾਖ਼ਲ

ਬਰਨਾਲਾ : ਬਰਨਾਲਾ ‘ਚ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜਾਂ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਾ ਕੇ ਉਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਬਰਨਾਲਾ ਵਾਸੀ ਇੱਕ ਸ਼ੱਕੀ ਵਿਅਕਤੀ ਦੁਬਈ ਗਿਆ ਹੋਇਆ ਸੀ ਅਤੇ ਪਿਛਲੇ ਦਿਨੀਂ ਹੀ ਉਹ ਵਾਪਸ ਬਰਨਾਲਾ ਆਇਆ ਸੀ, ਉਸਨੂੰ ਬੁਖਾਰ ਅਤੇ ਪੇਟ ਹੋਇਆ।

BREAKING | ਬਰਨਾਲਾ ‘ਚ ਪੂਰਾ ਇਲਾਕਾ ਸੀਲ, ਸ਼ੱਕੀ ਹਸਪਤਾਲ ਦਾਖ਼ਲ | Barnala | Punjab

ਉਸਦੇ ਪਰਿਵਾਰਿਕ ਮੈਂਬਰ ਉਸਨੂੰ ਇਲਾਜ਼ ਲਈ ਸਿਵਲ ਹਸਪਤਾਲ ਲੈ ਆਏ । ਕੋਰੋਨਾ ਦਾ ਸ਼ੱਕੀ ਮਰੀਜ਼ ਲੱਗਣ ਦੇ ਕਾਰਨ ਡਾਕਟਰਾਂ ਨੇ ਉਹਨੂੰ ਇਲਾਜ਼ ਲਈ ਸਿਵਲ ਹਸਪਤਾਲ ਦੇ ਸਪੈਸ਼ਲ ਵਾਰਡ ‘ਚ ਦਾਖਲ ਕਰ ਲਿਆ। ਇਸ ਸਬੰਧੀ ਗੱਲਬਾਤ ਕਰਦੇ ਹੋਏ ਸਿਵਲ ਹਸਪਤਾਲ ਦੇ ਐਸ.ਐਮ.ਓ. ਅਤੇ ਜਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀ ਜੋਤੀ ਕੌਸ਼ਲ ਨੇ ਦੱਸਿਆ ਕਿ ਮਰੀਜ਼ ਨੂੰ ਡਾਕਟਰਾਂ ਦੀ ਵਿਸ਼ੇਸ਼ ਨਿਗਰਾਨੀ ਵਿੱਚ ਰੱਖਿਆ ਜਾ ਰਿਹਾ ਹੈ।

Breaking | ਸਿੱਧੂ ਦੀ ਨਵੀਂ ਪਾਰਟੀ, ਨਿਸ਼ਾਨ ਚਿੰਨ੍ਹ ਬਾਜ | Wings to the aspirations/Northern Goshawk Logo

ਉਸਦੇ ਪਰਿਵਾਰਿਕ ਮੈਂਬਰਾਂ ਨੂੰ ਘਰ ਭੇਜ ਦਿੱਤਾ ਗਿਆ ਹੈ ਪਰ ਉਨ੍ਹਾਂ ਨੂੰ ਵੀ 14 ਦਿਨਾਂ ਤੱਕ ਡਾਕਟਰਾਂ ਦੀ ਦੇਖਭਾਲ ‘ਚ ਹੀ ਰੱਖਿਆ ਜਾਵੇਗਾ। ਮਰੀਜ਼ ਦਾ ਸੈਂਪਲ ਲੈ ਕੇ ਲੈਬੋਰੇਟਰੀ ‘ਚ ਟੈਸਟ ਲਈ ਭੇਜਿਆ ਜਾ ਰਿਹਾ ਹੈ। ਟੈਸਟ ਦੀ ਰਿਪੋਰਟ ਤੋਂ ਬਾਅਦ ਹੀ ਇਸ ਸਬੰਧੀ ਕੁੱਝ ਕਿਹਾ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button