Breaking NewsD5 specialEntertainmentNewsTop News

Breaking: ਦਿੱਗਜ ਅਦਾਕਾਰ Yusuf Hussain ਦਾ ਦੇਹਾਂਤ, ਕੋਰੋਨਾ ਵਾਇਰਸ ਨੇ ਲਈ ਉਨ੍ਹਾਂ ਦੀ ਜਾਨ

ਮੁੰਬਈ:ਮਸ਼ਹੂਰ ਅਦਾਕਾਰ ਯੂਸਫ ਹੁਸੈਨ ਦਾ ਸ਼ਨੀਵਾਰ ਸਵੇਰੇ ਦਿਹਾਂਤ ਹੋ ਗਿਆ।73 ਸਾਲਾ ਅਦਾਕਾਰ ਕੋਵਿਡ-19 ਤੋਂ ਪੀੜਤ ਸੀ। ਉਨ੍ਹਾਂ ਨੇ ‘ਧੂਮ 2’, ‘ਰਈਸ’ ਅਤੇ ‘ਰੋਡ ਟੂ ਸੰਗਮ’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ।ਹੁਸੈਨ ਦੇ ਜਵਾਈ ਅਤੇ ਫਿਲਮ ਨਿਰਮਾਤਾ ਹੰਸਲ ਮਹਿਤਾ ਨੇ ਦੱਸਿਆ ਕਿ ਯੂਸਫ ਹੁਸੈਨ ਨੂੰ ਲੀਲਾਵਤੀ ਹਸਪਤਾਲ ‘ਚ ਭਰਤੀ ਸਨ, ਜਿੱਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ।ਮਹਿਤਾ ਨੇ ਟਵਿੱਟਰ ‘ਤੇ ਆਪਣੇ ਸਹੁਰੇ ਲਈ ਇਕ ਭਾਵੁਕ ਪੋਸਟ ਲਿਖੀ, ਜਿਸ ‘ਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਹੁਸੈਨ ਨੇ ਉਨ੍ਹਾਂ ਦੀ ਫਿਲਮ ‘ਸ਼ਾਹਿਦ’ ਦੇ ਵਿਚ ਲੱਟਕਣ’ਤੇ ਉਨ੍ਹਾਂ ਨੂੰ ਆਰਥਿਕ ਮਦਦ ਦਿੱਤੀ ਸੀ।ਉਨ੍ਹਾਂ ਨੇ ਲਿਖਿਆ, ”ਮੈਂ ਪਰੇਸ਼ਾਨ ਸੀ। ਫਿਲਮ ਨਿਰਮਾਤਾ ਦੇ ਤੌਰ ‘ਤੇ ਮੇਰਾ ਕਰੀਅਰ ਲਗਭਗ ਖਤਮ ਹੋ ਗਿਆ ਸੀ।

ਦਿੱਲੀ ਪੁਲਿਸ ਨੂੰ ਕਿਸਾਨਾਂ ‘ਤੇ ਐਕਸ਼ਨ ਪਿਆ ਮਹਿੰਗਾ, ਰਾਜੇਵਾਲ ਨੇ ਲਿਆਤੀ ਹਨੇਰੀ || D5 Channel Punjabi

ਫਿਰ ਉਹ ਮੇਰੇ ਕੋਲ ਆਏ ਅਤੇ ਕਿਹਾ ਕਿ ਮੇਰੇ ਕੋਲ ਫਿਕਸਡ ਡਿਪਾਜ਼ਿਟ ਹੈ ਅਤੇ ਜਦੋਂ ਤੁਸੀਂ ਇੰਨੇ ਪਰੇਸ਼ਾਨ ਹੋ ਤਾਂ ਇਹ ਮੇਰੇ ਕਿਸੇ ਕੰਮ ਦਾ ਨਹੀਂ ਹੈ।ਉਨ੍ਹਾਂ ਨੇ ਚੈੱਕ ਦਿੱਤਾ ਤੇ ‘ਸ਼ਾਹਿਦ’ ਪੂਰੀ ਹੋ ਗਈ। ਉਹ ਸੀ ਯੂਸਫ਼ ਹੁਸੈਨ।”ਮਹਿਤਾ ਨੇ ਕਿਹਾ, ”ਮੇਰੇ ਲਈ ਇਹ ਸਹੁਰਾ ਨਹੀਂ ਸਗੋਂ ਪਿਤਾ ਸੀ।ਅੱਜ ਉਹ ਚਲੇ ਗਏ।” ਹੁਸੈਨ ਨੇ ‘ਦਬੰਗ 3’, ‘ਓ ਮਾਈ ਗੌਡ’, ‘ਆਈ ਐਮ ਸਿੰਘ’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ।ਉਨ੍ਹਾਂ ਨੇ ਅਭਿਸ਼ੇਕ ਬੱਚਨ ਦੀ ਆਉਣ ਵਾਲੀ ਫਿਲਮ ‘ਬੌਬ ਬਿਸਵਾਸ’ ਦੀ ਸ਼ੂਟਿੰਗ ਵੀ ਕੀਤੀ ਸੀ।

Punjab Election 2022 : Bhagwant Maan ਹੋਊ AAP ਦਾ CM Face? || D5 Channel Punjabi

ਹੁਸੈਨ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਭਿਸ਼ੇਕ ਬੱਚਨ ਨੇ ਟਵਿੱਟਰ ‘ਤੇ ਲਿਖਿਆ, ”ਅਸੀਂ ‘ਕੁਛ ਨਾ ਕਹੋ’ ਤੋਂ ਲੈ ਕੇ ‘ਬੌਬ ਬਿਸਵਾਸ’ ਤੱਕ ਕਈ ਫਿਲਮਾਂ ‘ਚ ਕੰਮ ਕੀਤਾ ਹੈ।ਉਹ ਕੋਮਲ, ਦਿਆਲੂ ਅਤੇ ਨਿੱਘ ਨਾਲ ਭਰਪੂਰ ਸੀ। ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ।”ਮਹਿਤਾ ਦੇ ਕਰੀਬੀ ਦੋਸਤ ਮਨੋਜ ਵਾਜਪਾਈ ਨੇ ਟਵੀਟ ਕੀਤਾ, ”ਦੁਖਦਾਈ ਖਬਰ। ਪੂਰੇ ਪਰਿਵਾਰ ਨਾਲ ਹਮਦਰਦੀ।” ਅਭਿਨੇਤਰੀ ਪੂਜਾ ਭੱਟ ਨੇ ਵੀ ਸੋਗ ਪ੍ਰਗਟ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button