Breaking NewsD5 specialEntertainmentNews

Bollywood ਅਦਾਕਾਰਾ jennifer winget ਕੋਰੋਨਾ ਵਾਇਰਸ ਨਾਲ ਸੰਕਰਮਿਤ

ਮੁੰਬਈ : ਬਾਲੀਵੁਡ ਅਦਾਕਾਰਾ ਜੈਨੀਫ਼ਰ ਵਿੰਗੇਟ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ। ਇਸਦੀ ਜਾਣਕਾਰੀ ਜੈਨੀਫ਼ਰ ਨੇ ਖੁਦ ਦਿੱਤੀ ਹੈ। ਉਨ੍ਹਾਂ ਨੇ ਵੀਰਵਾਰ ਨੂੰ ਦੱਸਿਆ ਕਿ ਉਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ ਅਤੇ ਇਕਾਤਵਾਸ ‘ਚ ਰਹਿ ਰਹੇ ਹਨ। ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਨ੍ਹਾਂ ‘ਚ ਸੰਕਰਮਣ ਦੇ ਲੱਛਣ ਨਹੀਂ ਹਨ ਅਤੇ ਉਹ ‘ਬਿਲਕੁੱਲ ਠੀਕ’ ਹਨ। ਉਨ੍ਹਾਂ ਨੇ ਕਿਹਾ, ‘‘ ਜਾਣਕਾਰੀ ਬਿਲਕੁੱਲ ਠੀਕ ਹੈ। ਕੋਰੋਨਾ ਮੇਰੇ ਤੱਕ ਪਹੁੰਚ ਗਿਆ ਅਤੇ ਮੈਂ ਸੰਕਰਮਣ ਹੋ ਗਈ ਪਰ ਤੁਹਾਨੂੰ ਦੱਸ ਦੇਈਏ ਕਿ ਮੇਰੇ ‘ਚ ਸੰਕਰਮਣ ਦੇ ਲੱਛਣ ਨਹੀਂ ਹਨ ਅਤੇ ਮੈਂ ਬਿਲਕੁੱਲ ਠੀਕ ਹਾਂ।

BIG NEWS ਸਿੱਧੂ ਦੀ ਤਾਜਪੋਸ਼ੀ, ਪੰਜਾਬ ਕਾਂਗਰਸ ਭਵਨ ਤੋਂ Exlcusive ਤਸਵੀਰਾਂ D5 Channel Punjabi

ਇਸ ਲਈ ਮੈਨੂੰ ਲੈ ਕੇ ਪ੍ਰੇਸ਼ਾਨ ਅਤੇ ਚਿੰਤਤ ਨਾ ਹੋਵੋ।’’ ਅਦਾਕਾਰਾ ‘ਦਿਲ ਮਿਲ ਗਏ’, ‘ਬੇਹੱਦ’ ਅਤੇ ‘ਬੇਪਨਾਹ’ ਜਿਹੇ ਲੋਕਪ੍ਰਿਯ ਸ਼ੋਅ ਵਿੱਚ ਕੰਮ ਕਰਨ ਲਈ ਮਸ਼ੂਹਰ ਹੈ। ਉਨ੍ਹਾਂ ਨੇ ਲਗਾਤਾਰ ਪਿਆਰ ਜਤਾਉਣ ਲਈ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਬੀਐਮਸੀ ਅਨੁਸਾਰ ਮੁੰਬਈ ‘ਚ ਬੁੱਧਵਾਰ ਨੂੰ ਕੋਵਿਡ – 19 ਦੇ 435 ਨਵੇਂ ਮਾਮਲੇ ਸਾਹਮਣੇ ਆਏ ਅਤੇ 13 ਲੋਕਾਂ ਦੀ ਮੌਤ ਹੋ ਗਈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button