NewsBreaking NewsD5 specialIndiaPoliticsPunjab

BJP ਦੇ ਅੰਦੋਲਨਕਾਰੀ ਕਿਸਾਨਾਂ ਨੂੰ ਦੋ-ਟੁੱਕ ਜਵਾਬ, ‘ਕਦੇ ਵਾਪਸ ਨਹੀਂ ਹੋਣਗੇ ਖੇਤੀਬਾੜੀ ਕਾਨੂੰਨ’

ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ 21 ਦਿਨਾਂ ਤੋਂ ਦਿੱਲੀ ਬਾਰਡਰ ‘ਤੇ ਡਟੇ ਹੋਏ ਹਨ। ਕਿਸਾਨ ਲਗਾਤਾਰ ਇਨ੍ਹਾਂ ਨਵੇਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਉੱਥੇ ਹੀ ਇਸ ‘ਚ ਅੰਦੋਲਨਕਾਰੀ ਕਿਸਾਨਾਂ ਨੂੰ ਬੀਜੇਪੀ ਨੇ ਸਿੱਧਾ ਜਵਾਬ ਦਿੰਦੇ ਹੋਏ ਕਿਹਾ ਕਿ ਖੇਤੀਬਾੜੀ ਕਾਨੂੰਨ ਕਦੇ ਰੱਦ ਨਹੀਂ ਹੋਣਗੇ। ਬੀਜੇਪੀ ਨੇਤਾ ਹਰਜੀਤ ਗਰੇਵਾਲ ਨੇ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਦੇ ਹਿੱਤ ‘ਚ ਹਨ।

🔴LIVE | ਲਓ ਜੀ! ਕਿਸਾਨਾਂ ਦਾ ਕੇਂਦਰ ਨੂੰ ਠੋਕਵਾਂ ਜਵਾਬ!ਕੀਤਾ ਵੱਡਾ ਐਲਾਨ, ਕੇਂਦਰ ਵੱਲੋਂ ਨਵਾਂ ਫਰਮਾਨ ਜਾਰੀ !

ਜਿਸਦੇ ਚੱਲਦਿਆਂ ਇਨ੍ਹਾਂ ਨੂੰ ਰੱਦ ਨਹੀਂ ਕੀਤਾ ਜਾਵੇਗਾ ਪਰ ਅਜਿਹਾ ਹੋਇਆ ਤਾਂ ਬਾਕੀ ਲੋਕ ਵੀ ਸਾਰੇ ਕਾਨੂੰਨ ਰੱਦ ਕਰਵਾਉਣ ਆ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਮਜ਼ੋਰ ਨਹੀਂ ਹੈ। ਅਸੀਂ ਤਾਂ ਉਨ੍ਹਾਂ ਦੀ ਸਾਰੀਆਂ ਗੱਲਾਂ ਮੰਨ ਲਈਆਂ ਹਨ। ਕਿਸਾਨਾਂ ਨੇ ਲਿਖਤੀ ਤੌਰ ‘ਤੇ ਵੀ ਸਰਕਾਰ ਦਾ ਪ੍ਰਸਤਾਵ ਖਾਰਿਜ਼ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਕਾਲੀ ਦਲ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਅੱਜ ਸਾਨੂੰ ਟੁਕੜੇ ਗੈਂਗ ਕਹਿ ਰਹੇ ਹਨ ਜੋ ਕੱਲ ਤੱਕ ਸਾਡੇ ਨਾਲ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button