Breaking NewsEntertainmentIndiaNewsPoliticsPunjab

BJP ਦੇ ਹੋਏ ਸੰਨੀ ਦਿਓਲ ਤਾਂ ਗਦਰ ਦੇ ਨਿਰਦੇਸ਼ਕ ਨੇ ਕਿਹਾ – 56 ਇੰਚ ਸੀ ਹੀ, ਹੁਣ 62 ਇੰਚ ਵੀ ਆ ਗਿਆ

ਮੁੰਬਈ : ਮੰਗਲਵਾਰ ਨੂੰ ਰਾਜਨੀਤਕ ਮੁਕਾਬਲਾ ਕਰਨ ਵਾਲੇ ਸਿਤਾਰਿਆਂ ਦੀ ਲਿਸਟ ‘ਚ ਇੱਕ ਹੋਰ ਨਾਮ ਜੁੜ ਗਿਆ ਹੈ। ਇਹ ਨਾਮ ਹੈ ਢਾਈ ਕਿੱਲੋ ਦਾ ਹੱਥ ਅਤੇ 62 ਇੰਚ ਦਾ ਸੀਨਾ ਰੱਖਣ ਵਾਲੇ ਬਾਲੀਵੁਡ ਐਕਟਰ ਸੰਨੀ ਦਿਓਲ ਦਾ। ਅਦਾਕਾਰ ਸੰਨੀ ਦਿਓਲ  ਬਾਲੀਵੁੱਡ ‘ਚ ਧਮਾਲ ਮਚਾਉਣ ਮਗਰੋਂ ਹੁਣ ਸਿਆਸਤ ‘ਚ ਆਪਣਾ ਕਮਾਲ ਦਿਖਾਉਣ ਲਈ ਤਿਆਰ ਹਨ।

Read Also ਵੱਡੀ ਖਬਰ – ਸੰਨੀ ਦਿਓਲ ਗੁਰਦਾਸਪੁਰ ‘ਚ ਮਚਾਉਣਗੇ ‘ਗਦਰ’, ਭਾਜਪਾ ਨੇ ਉਤਾਰਿਆ ਮੈਦਾਨ ‘ਚ ! (ਵੀਡੀਓ)

ਪਾਰਟੀ ਵਲੋਂ ਸੰਨੀ ਦਿਓਲ ਗੁਰਦਾਸਪੁਰ ਦੀ ਲੋਕ ਸਭਾ ਸੀਟ ਤੋਂ ਚੋਣ ਲੜਣਗੇ। ਸੰਨੀ ਦਿਓਲ ਦੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ਦੀ ਖ਼ਬਰ ਆਉਂਦੇ ਹੀ ਫ਼ਿਲਮਮੇਕਰ ਅਨਿਲ ਸ਼ਰਮਾ ਨੇ ਟਵਿੱਟਰ ਤੇ ਇਕ ਦਿਲਚਸਪ ਟਵੀਟ ਕੀਤਾ ਹੈ। ਅਨਿਲ ਸ਼ਰਮਾ ਨੇ ਫ਼ਿਲਮ ਗਦਰ ਏਕ ਪ੍ਰੇਮ ਕਥਾ ‘ਚ ਬਤੌਰ ਨਾਇਕ ਕੰਮ ਕਰ ਚੁੱਕੇ ਹਨ।

ਅਨਿਲ ਸ਼ਰਮਾ ਨੇ ਸੰਨੀ ਦਿਓਲ ਦੇ ਨਾਲ ਹੀ ਆਪਣੀ ਇਕ ਤਸਵੀਰ ਵੀ ਸਾਂਝੀ ਕਰਦਿਆਂ ਲਿਖਿਆ ਹੈ ਕਿ 56 ਇੰਚ ਦੀ ਛਾਤੀ ਤਾਂ ਸੀ ਹੀ ਹੁਣ 62 ਇੰਚ ਦਾ ਵੀ ਆ ਗਿਆ। ਵਧਾਈਆਂ ਹੋਣ ਮੇਰੇ ਹਰਮਨਪਿਆਰੇ ਸੰਨੀ ਦਿਓਲ ਭਾਜਪਾ ‘ਚ ਸ਼ਾਮਲ ਹੋਣ ਲਈ।

ਦੱਸਣਯੋਗ ਹੈ ਕਿ ਅਦਾਕਾਰ ਸੰਨੀ ਦਿਓਲ ਪਿਛਲੇ ਸਾਲ ਰਿਲੀਜ਼ ਹੋਈ ਭਇਆਜੀ ਸੁਪਰਹਿੱਟ ‘ਚ ਕੰਮ ਕਰਦੇ ਨਜ਼ਰ ਆਏ ਸਨ। ਹਾਲਾਂਕਿ ਇਸ ਫ਼ਿਲਮ ਨੇ ਬਾਕਸ ਆਫਿਸ ’ਤੇ ਕੁਝ ਖਾਸ ਕਮਾਈ ਨਹੀਂ ਕੀਤੀ। ਹੁਣ ਸੰਨੀ ਦਿਓਲ ਦੀ ਫ਼ਿਲਮ ਬਲੈਂਕ ਰਿਲੀਜ਼ ਹੋਣ ਵਾਲੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button