Breaking NewsD5 specialIndiaNewsTop News

BJP ਦੇ ਸੰਸਦ ਮੈਂਬਰ ਨੰਦ ਕੁਮਾਰ ਸਿੰਘ ਚੌਹਾਨ ਦੀ ਕੋਰੋਨਾ ਨਾਲ ਮੌਤ

ਨਵੀਂ ਦਿੱਲੀ : ਭਾਜਪਾ ਦੇ ਮੱਧ ਪ੍ਰਦੇਸ਼ ਦੇ ਖੰਡਵਾ (Khandwa) ਤੋਂ ਸੰਸਦ ਮੈਂਬਰ ਨੰਦ ਕੁਮਾਰ ਸਿੰਘ ਚੌਹਾਨ (Nand Kumar Singh Chauhan) ਉਰਫ ਨੰਦੂ ਭਈਆ ਦੀ ਕੋਵਿਡ -19 ਕਰਕੇ ਮੌਤ ਹੋ ਗਈ। ਨੰਦ ਕੁਮਾਰ ਦਿੱਲੀ – ਐਨਸੀਆਰ ਸਥਿਤ ਮੇਦਾਂਤਾ ਹਸਪਤਾਲ ਵਿਚ ਕੋਰੋਨਾ ਦਾ ਇਲਾਜ਼ ਕਰਵਾ ਰਹੇ ਸੀ। ਪਿਛਲੀ ਰਾਤ ਇਲਾਜ਼ ਦੌਰਾਨ ਉਹ ਜ਼ਿੰਦਗੀ ਦੀ ਲੜਾਈ ਹਾਰ ਗਏ। ਨੰਦ ਕੁਮਾਰ ਸਿੰਘ ਚੌਹਾਨ ਨੂੰ ਕੋਰੋਨਾ ਹੋਣ ਤੋਂ ਬਾਅਦ 11 ਜਨਵਰੀ ਨੂੰ ਭੋਪਾਲ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਹਾਲਾਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਲੈ ਆਏ। ਉਹ ਸਾਲ 2019 ‘ਚ ਲਗਾਤਾਰ ਛੇਵੀਂ ਵਾਰ ਮੱਧ ਪ੍ਰਦੇਸ਼ ਦੀ ਖੰਡਵਾ ਲੋਕ ਸਭਾ ਤੋਂ ਸੰਸਦ ਮੈਂਬਰ ਚੁਣੇ ਗਏ ਸਨ।

ਦੇਸ਼ ਦੇ ਫੌਜੀਆਂ ਨੇ ਕਿਸਾਨਾਂ ਲਈ ਕੀਤਾ ਅਜਿਹਾ ਕੰਮ! ਤਿਆਰ ਕਰ ਲਏ ਖੂਫੀਆਂ ਯੰਤਰ!

ਨੰਦ ਕੁਮਾਰ ਖੰਡਵਾ ਦੇ ਬੁਰਹਾਨਪੁਰ ਲੋਕ ਸਭਾ ਹਲਕੇ ਦੀ ਪ੍ਰਤੀਨਿਧਤਾ ਕਰਦੇ ਸਨ। ਉਹ ਨਿਮਾੜ ਦੇ ਬੁਰਹਾਨਪੁਰ ਜ਼ਿਲ੍ਹੇ ਦੇ ਸ਼ਾਹਪੁਰ ਦੇ ਵਸਨੀਕ ਸਨ। ਉਨ੍ਹਾਂ ਦਾ ਜਨਮ 8 ਸਤੰਬਰ 1952 ਨੂੰ ਖੰਡਵਾ ਜ਼ਿਲ੍ਹੇ ਦੇ ਸ਼ਾਹਪੁਰ ‘ਚ ਹੋਇਆ ਸੀ। ਸਾਲ 1996 ‘ਚ ਨੰਦ ​​ਕੁਮਾਰ ਸਿੰਘ ਚੌਹਾਨ ਨੇ ਸ਼ਾਹਪੁਰ ਨਗਰ ਕੌਂਸਲ ਦੇ ਪ੍ਰਧਾਨ ਤੋਂ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਕੀਤੀ ਸੀ। ਸੀਐਮ ਸ਼ਿਵਰਾਜ ਸਿੰਘ ਚੌਹਾਨ ਨੇ ਭਾਜਪਾ ਸਾਂਸਦ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button