Breaking NewsD5 specialIndiaNewsPoliticsTop News

BJP ਦੇ ਸਾਬਕਾ ਵਿਧਾਇਕ ਪਾਸਕਲ ਧਨਾਰੇ ਦਾ ਦੇਹਾਂਤ, ਕੋਵਿਡ – 19 ਨਾਲ ਸਨ ਪੀੜਿਤ

ਪਾਲਘਰ : ਭਾਰਤੀ ਜਨਤਾ ਪਾਰਟੀ ਦੇ ਸਾਬਕਾ ਵਿਧਾਇਕ ਪਾਸਕਲ ਧਨਾਰੇ ਦਾ ਸੋਮਵਾਰ ਨੂੰ ਮੁੰਬਈ ਦੇ ਇੱਕ ਹਸਪਤਾਲ ‘ਚ ਦੇਹਾਂਤ ਹੋ ਗਿਆ। ਪਾਰਟੀ ਸੂਤਰਾਂ ਨੇ ਦੱਸਿਆ ਕਿ 49 ਸਾਲਾ ਧਨਾਰੇ ਕੋਵਿਡ – 19 ਨਾਲ ਜੂਝ ਰਹੇ ਸਨ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਗੁਜਰਾਤ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।

🔴LIVE| KMP ਰੋਡ ਖੋਲ੍ਹਣ ਤੋਂ ਪਹਿਲਾਂ ਮੰਨੀ ਸਰਕਾਰ !ਸਟੇਜ ਤੋਂ ਹੋਇਆ ਐਲਾਨ,ਕਿਸਾਨਾਂ ਦੀ ਹੋਈ ਵੱਡੀ ਜਿੱਤ !

ਹਾਲਾਤ ਵਿਗੜਣ ਤੋਂ ਬਾਅਦ ਉਨ੍ਹਾਂ ਨੂੰ ਐਤਵਾਰ ਰਾਤ ਗੁਜਰਾਤ ਤੋਂ ਮੁੰਬਈ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਧਨਾਰੇ ਦੀ ਸੋਮਵਾਰ ਸਵੇਰੇ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ‘ਚ ਉਨ੍ਹਾਂ ਦੀ ਪਤਨੀ, ਦੋ ਬੇਟੀਆਂ ਅਤੇ ਇੱਕ ਪੁੱਤਰ ਹੈ। ਧਨਾਰੇ ਮਹਾਰਾਸ਼ਟਰ ‘ਚ ਪਾਲਘਰ ਜਿਲ੍ਹੇ ਦੇ ਧਨਾਊ ‘ਚ 2014 ਤੋਂ 2019 ਤੱਕ ਵਿਧਾਇਕ ਰਹੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button