ਪੰਚਾਇਤੀ ਚੋਣਾਂ ਲਈ ਸਰਕਾਰ ਨੇ ਭੇਜੇ ਗੈਂਗਸਟਰ? ਕਹਿੰਦਾ ਨਿਆਣੇ ਮਾਰ ਦੇਵਾਂਗੇ, ਟੇਪ ਰਿਲੀਜ਼ ! (ਵੀਡੀਓ)
ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਇੱਕ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਮਜੀਠੀ ਆ ਨੇ ਕਾਂਗਰਸ `ਤੇ ਜੰਮ ਕੇ ਸ਼ਬਦੀ ਹਮਲੇ ਕੀਤੇ। ਉਹਨਾਂ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਨੇ ਨਵੇਂ ਸਾਲ ਦਾ ਤੋਹਫਾ ਪੰਚਾਇਤੀ ਚੋਣਾਂ ‘ਚ ਧੱਕੇਸ਼ਾਹੀ ਕਰ ਕੇ ਦਿੱਤਾ ਹੈ। ਇਸ ਪ੍ਰੈਸ ਕਾਨਫ਼ਰੰਸ ਦੇ ਦੌਰਾਨ ਮਜੀਠੀਆ ਨੇ ਕਿਹਾ ਕਿ ਸਰਕਾਰ ਨੇ ਨਵੇਂ ਸਾਲ ਦਾ ਤੋਹਫਾ ਪੰਚਾਇਤੀ ਚੋਣਾਂ ‘ਚ ਪੰਚਾਇਤੀ ਸਿਸਟਮ ਦਾ ਕਤਲ ਕਰਕੇ ਅਤੇ ਲੋਕਤੰਤਰ ਦੀਆ ਧੱਜੀਆ ਉਡਾ ਕੇ ਦਿੱਤਾ ਹੈ। ਮਜੀਠੀਆਂ ਨੇ ਜਾਅਲੀ ਵੋਟਾਂ ਦੇ ਮਾਮਲੇ ‘ਚ ਵੀ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਪੰਜਾਬ ਦੇ ਖਜ਼ਾਨਾ ਮੰਤਰੀ ਤੇ ਨਿਸਾਨਾ ਸਾਧਿਆ।
Read Also ਕੱਲ ਨੂੰ ਫੇਰ ਹੋਣਗੀਆਂ ਪੰਚਾਇਤੀ ਚੋਣਾਂ, ਰਾਤੋ ਰਾਤ ਜਾਰੀ ਹੋਵੇ ਨਵੇਂ ਹੁਕਮ (ਵੀਡੀਓ)
ਮਜੀਠੀਆ ਨੇ ਪੰਜਾਬ ਸਰਕਾਰ ‘ਤੇ ਪੰਚਾਇਤੀ ਚੋਣਾਂ ਦੌਰਾਨ ਰਾਜ ਦੇ ਪੰਚਾੀੲਤੀ ਢਾਂਚੇ ਨੂੰ ਕਮਜ਼ੋਰ ਕਰਨ ਦੇ ਇਲਜ਼ਾਮ ਲਾਏ। ਉਹਨਾਂ ਕਿਹਾ ਕਿ ਸਾਰੇ ਹੱਥਕੰਡੇ ਅਪਣਾਉਣ ਤੋਂ ਬਾਅਦ ਵੀ ਕਾਂਗਰਸ 60 ਪ੍ਰਤੀਸ਼ਤ ਪੰਚਾਇਤਾਂ ਹਾਰ ਗਈ ਹੈ। 84 ਕਤਲੇਆਮ ਦੇ ਮਾਮਲੇ ‘ਤੇ ਬੋਲਦਿਆਂ ਉਹਨਾਂ ਕਿਹਾ ਕਿ ਜੇਕਰ ਸੱਜਣ ਕੁਮਾਰ ਨੂੰ ਅਜੇ ਵੀ ਪਛਤਾਵਾ ਹੈ ਤਾਂ ਉਹ ਇਸ ਕਤਲੇਆਮ ‘ਚ ਬਾਕੀ ਵਿਅਕਤੀਆਂ ਦੀ ਭੂਮਿਕਾ ਅਸਲੀਅਤ ਦੱਸ ਦੇਵੇ। ਪੰਚਾਇਤੀ ਚੋਣਾਂ ਤੋ ਬਾਅਦ ਪੰਜਾਬ ਸਰਕਾਰ ਵਿਰੋਧੀਆ ਦੇ ਨਿਸ਼ਾਨੇ ‘ਤੇ ਆ ਗਈ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੀਆ ਲੋਕ ਸਭਾ ਚੋਣਾਂ ‘ਤੇ ਇਸਦਾ ਕੀ ਅਸਰ ਪੈਂਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.