Bikram Majithia ਮਾਮਲੇ ‘ਤੇ Dy CM Sukhinder Randhawa ਦਾ ਸ਼ਬਦੀ ਹਮਲਾ, ‘Arvind Kejriwal ਨੇ ਖੁਦ ਮੰਗੀ ਸੀ ਮਜੀਠੀਆ ਤੋਂ ਮੁਆਫੀ’
ਚੰਡੀਗੜ੍ਹ/ਨਵੀਂ ਦਿੱਲੀ : ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਅਤੇ ਕਾਂਗਰਸ ਆਗੂ ਅਲਕਾ ਲਾਂਬਾ ਨੇ ਅੱਜ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਸਲਾਖਾਂ ਪਿੱਛੇ ਸੁੱਟਣ ਦਾ ਬਿਆਨ ਦੇਣ ਵਾਲੇ ਕੇਜਰੀਵਾਲ ਨੇ ਹੀ ਸਭ ਤੋਂ ਪਹਿਲਾਂ ਮਜੀਠੀਆ ਤੋਂ ਮਾਫੀ ਮੰਗੀ ਸੀ। ਉਨ੍ਹਾਂ ਨੇ ਕਿਹਾ ਕਿ ਬਿਕਰਮ ਮਜੀਠੀਆ ਜਿਸ ਨੂੰ ਅਕਾਲੀ ਦਲ ਮਾਝੇ ਦਾ ਜਰਨੈਲ ਕਹਿੰਦੇ ਸੀ ਪਰ ਮਾਝੇ ਦਾ ਕੋਈ ਵੀ ਜਰਨੈਲ ਗਿੱਦੜ ਬਣ ਕੇ ਨਹੀਂ ਛੁਪਦਾ।
Farmers Protest : Punjab ਪਹੁੰਚਣ ’ਤੇ Modi ਨਾਲ ਹੋਊ ਜੱਗੋ ਤੇਰਵੀਂ, ਕਿਸਾਨਾਂ ਨੇ ਮੁੜ ਖਿੱਚ ਲਈ ਤਿਆਰੀ
ਰੰਧਾਵਾ ਨੇ ਅੱਗੇ ਕਿਹਾ ਕਿ ਪੰਜਾਬ ਬਚਾਉਣ ਲਈ ਮੈਂ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ ਜੇਕਰ ਪਾਰਟੀ ਹਾਈਕਮਾਨ ਮੈਨੂੰ ਕਹੇਗੀ ਤਾਂ ਮੈਂ ਅਸਤੀਫ਼ਾ ਦੇ ਦੇਵਾਂਗੇ। ਦੂਜੇ ਪਾਸੇ ਕਾਂਗਰਸ ਆਗੂ ਅਲਕਾ ਲਾਂਬਾ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਾਲੀਆਂ ਬਿਕਰਮ ਮਜੀਠੀਆ ਦੀ ਫੋਟੋਆਂ ਪੁਰਾਣੀਆਂ ਹਨ ਤਾਂ ਕਿ ਪੁਲਿਸ ਦੀ ਜਾਂਚ ਨੂੰ ਦੂਜੇ ਪਾਸੇ ਮੋੜਿਆ ਜਾ ਸਕੇ ਉਨ੍ਹਾਂ ਨੇ ਕਿਹਾ ਕਿ ਮਜੀਠੀਆ ਨੂੰ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਸਿਆਸੀ ਸਾਥ ਮਿਲ ਰਿਹਾ ਹੈ। 5 ਜਨਵਰੀ ਨੂੰ ਕੋਰਟ ‘ਚ ਫਿਰ ਤੋਂ ਪੇਸ਼ੀ ਹੈ ਕਾਨੂੰਨ ਆਪਣਾ ਕੰਮ ਨਿਰਪੱਖ ਭਾਵ ਨਾਲ ਕਰ ਰਿਹਾ ਹੈ ਅਤੇ ਕਰੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.