Breaking NewsD5 specialNewsPunjabTop News

Bikram Majithia ਦੀ ਗ੍ਰਿਫ਼ਤਾਰੀ ਲਈ AIG Balraj Singh ਦੀ ਅਗਵਾਈ ਵਾਲੀ SIT ਲਗਾਤਾਰ ਕਰ ਰਹੀ ਹੈ ਛਾਪੇਮਾਰੀ, 4 ਟੀਮਾਂ ਨੇ 16 ਥਾਵਾਂ ‘ਤੇ ਕੀਤੀ ਛਾਪੇਮਾਰੀ

ਚੰਡੀਗੜ੍ਹ : ਪੰਜਾਬ ਦੇ ਬਹੁਚਰਚਿਤ ਡਰੱਗਸ ਕੇਸ ‘ਚ ਆਰੋਪੀ ਅਕਾਲੀ ਆਗੂ ਤੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ ਹੈ। ਏਆਈਜੀ ਬਲਰਾਜ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਮਜੀਠੀਆ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਐਸਆਈਟੀ ਦੀਆਂ 4 ਟੀਮਾਂ ਨੇ 16 ਥਾਂਵਾਂ ‘ਤੇ ਛਾਪਾ ਮਾਰਿਆ ਪਰ ਉਹ ਨਹੀਂ ਮਿਲੇ। ਫਿਲਹਾਲ ਇਹ ਕਾਰਵਾਈ ਜਾਰੀ ਹੈ।

ਮਜੀਠੀਆ ਕੇਸ ‘ਚ ਨਵੇਂ ਖੁਲਾਸੇ ! ਹੋਰ ਵਧੀਆਂ ਮੁਸ਼ਕਲਾਂ, ਜਲਦ ਹੋਵੇਗੀ ਗ੍ਰਿਫਤਾਰੀ ?

ਦੱਸ ਦਈਏ ਕਿ ਮਜੀਠੀਆ ਦੇ ਖਿਲਾਫ 49 ਪੇਜਾਂ ਦੀ FIR ਦਰਜ ਕੀਤੀ ਗਈ ਹੈ, ਜਿਸ ‘ਚ ਇਲਜ਼ਾਮ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਆਪਣੀ ਪ੍ਰਾਪਰਟੀ ਅਤੇ ਗੱਡੀਆਂ ਦੇ ਜ਼ਰੀਏ ਡਰੱਗ ਤਸਕਰੀ ‘ਚ ਮਦਦ ਕੀਤੀ। ਮਜੀਠੀਆ ਦੇ ਖਿਲਾਫ ਐਸਆਈਟੀ ਦੀ ਰਿਪੋਰਟ ਦੇ ਆਧਾਰ ‘ਤੇ ਇਹ ਐਕਸ਼ਨ ਲਿਆ ਗਿਆ ਹੈ। ਇਹ ਰਿਪੋਰਟ ADGP ਹਰਪ੍ਰੀਤ ਸਿੱਧੂ ਦੀ ਅਗਵਾਈ ‘ਚ ਤਿਆਰ ਹੋਈ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button