Breaking NewsD5 specialIndiaNewsTop News

Bijnor ‘ਚ ਪਟਾਕਾ ਫੈਕਟਰੀ ‘ਚ ਲੱਗੀ ਅੱਗ, 5 ਦੀ ਮੌਤ, ਫੈਕਟਰੀ ਮਾਲਿਕ ਗ੍ਰਿਫ਼ਤਾਰ

ਲਖਨਊ : ਉੱਤਰ ਪ੍ਰਦੇਸ਼ ਦੇ ਬਿਜਨੌਰ ਬਖਸ਼ੀਵਾਲਾ ਖੇਤਰ ‘ਚ ਵੀਰਵਾਰ ਨੂੰ ਪਟਾਕਾ ਫੈਕਟਰੀ ‘ਚ ਅੱਗ ਲੱਗਣ ਨਾਲ 5 ਦੀ ਮੌਤ ਹੋ ਗਈ। ਸੂਚਨਾ ਮਿਲਣ ਤੇ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਫੈਕਟਰੀ ‘ਚ ਲੱਗੀ ਅੱਗ ਨੂੰ ਕਾਬੂ ਕਰ ਲਿਆ ਹੈ। ਹਾਦਸੇ ‘ਚ ਸਾਰੇ ਮ੍ਰਿਤਕ ਮਜ਼ਦੂਰਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜੀਆਂ ਗਈਆਂ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ‘‘ਬਿਜਨੌਰ ਜ਼ਿਲ੍ਹੇ ਦੇ ਬਖਸ਼ੀਵਾਲਾ ਖੇਤਰ ਦੇ ਬੁਖਾਰਾ ਪਿੰਡ ਨਿਵਾਸੀ ਯੂਸੁਫ ਨੇ ਇੱਕ ਮਕਾਨ ਲਿਆ ਹੋਇਆ ਹੈ। ਵੀਰਵਾਰ ਨੂੰ ਦਿਨੇ ਮਕਾਨ ‘ਚ ਅੱਗ ਲੱਗਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਹੈ।

ਕਿਸਾਨਾਂ ਨਾਲ ਪੰਗਾ ਲੈ ਕਸੂਤਾ ਫਸਿਆ ਕੇਂਦਰੀ ਮੰਤਰੀ!ਤੱਤੇ ਹੋਏ ਕਿਸਾਨਾਂ ਨੇ ਕਰਤਾ ਚੱਕਾ ਜਾਮ

ਦੱਸ ਦਈਏ ਕਿ ਇੱਥੇ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਸੀ। ਅੱਗ ਕਿਵੇਂ ਲੱਗੀ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਫੈਕਟਰੀ ਮਾਲਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲਾਸ਼ਾ ਨੂੰ ਪੋਸਟਰਮਾਟਮ ਲਈ ਭੇਜਿਆ ਗਿਆ ਹੈ। ਪੂਰੇ ਘਟਨਾਕ੍ਰਮ ਦੀ ਜਾਂਚ ਕਰਵਾਈ ਜਾ ਰਹੀ ਹੈ ਇਸ ਘਟਨਾ ‘ਚ ਜੋ ਹੋਰ ਲੋਕ ਸ਼ਾਮਿਲ ਹੋਣਗੇ ਉਨ੍ਹਾਂ ਦੇ ਸਾਹਮਣੇ ਆਉਣ ‘ਤੇ ਪੁਲਿਸ ਕਾਰਵਾਈ ਕਰੇਗੀ।’’ ਯੂਸੁਫ ਲਾਇਸੈਂਸਧਾਰੀ ਪਟਾਕਾ ਵਿਕਰੇਤਾ ਹੈ। ਹਾਦਸੇ ਤੋਂ ਬਾਅਦ ਮੌਕੇ ‘ਤੇ ਪੁੱਜੇ ਯੂਸੁਫ ਨੂੰ ਪੁਲਿਸ ਨੇ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ, ਜਿੱਥੇ ਪੁਲਿਸ ਉਨ੍ਹਾਂ ਤੋਂ ਘਟਨਾ ਦੀ ਜਾਣਕਾਰੀ ਲੈ ਰਹੀ ਹੈ। ਫਾਇਰ ਬ੍ਰਿਗੇਡ ਦੇ ਨਾਲ ਹੀ ਜਿਲ੍ਹਾ ਪ੍ਰਸ਼ਾਸਨ ਦੀ ਟੀਮ ਵੀ ਮੌਕੇ ‘ਤੇ ਹੈ। ਇਸ ਦੇ ਨਾਲ ਜਿਲ੍ਹੇ ਦੇ ਆਲੇ ਅਫ਼ਸਰ ਮੌਕੇ ‘ਤੇ ਪੁੱਜੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button