Bigg Boss 14 : Devoleena Bhattacharjee ਨੇ Nikki Tamboli ‘ਤੇ ਕੀਤਾ ਅਜਿਹਾ ਕੰਮੈਂਟ, ਭੜਕੇ ਫੈਂਨਜ਼

ਨਵੀਂ ਦਿੱਲੀ : ਟੀਵੀ ਦੇ ਚਰਚਿਤ ਸ਼ੋਅ ‘ਬਿੱਗ ਬਾਸ’ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਹੁਣ ਇਸ ਸ਼ੋਅ ਦਾ ਸੀਜ਼ਨ 14 ਪ੍ਰਸਾਰਿਤ ਹੋ ਰਿਹਾ ਹੈ। ਆਏ ਦਿਨ ਇਸ ਸ਼ੋਅ ਦੇ ਕੰਨਟੈਸਟੈਂਟ ਆਪਣੇ ਖੇਡ ਅਤੇ ਬਿਆਨਬਾਜੀ ਦੀ ਵਜ੍ਹਾ ਨਾਲ ਚਰਚਾ ‘ਚ ਆ ਜਾਂਦੇ ਹਨ। ਇਨ੍ਹਾਂ ਦੇ ਬਿਆਨਾਂ ‘ਤੇ ਫੈਂਸ ਤੋਂ ਇਲਾਵਾ ਕਈ ਸਿਤਾਰੇ ਵੀ ਪ੍ਰਤੀਕਿਰਿਆ ਦੇ ਰਹੇ ਹਨ। ਹਾਲ ਹੀ ‘ਚ ਬਿੱਗ ਬਾਸ ਦੇ ਪਿਛਲੇ ਸੀਜ਼ਨ ਦੀ ਕੰਨਟੈਸਟੈਂਟ ਅਤੇ ਅਦਾਕਾਰਾ ਦੇਵੋਲੀਨਾ ਭੱਟਾਚਾਰੀਆ ਨੇ ‘ਬਿੱਗ ਬਾਸ’ 14 ਦੀ ਕੰਟੈਸਟੈਂਟ ‘ਨਿੱਕੀ ਤੰਬੋਲੀ’ ਨੂੰ ਲੈ ਕੇ ਟਵੀਟ ਕੀਤਾ ਹੈ। ਇਸ ਤੋਂ ਬਾਅਦ ਲੋਕ ਉਨ੍ਹਾਂ ਨੂੰ ਟਰੋਲ ਕਰਨ ਲੱਗੇ ਹਨ।
🔴 Live 🔴ਸਿੱਧੂ ‘ਤੇ ਮੇਹਰਬਾਨ ਹੋਈ ਹਾਈਕਮਾਨ! ਪੰਜਾਬ ‘ਚ ਹੋਊ ਵੱਡਾ ਫੇਰਬਦਲ! ਕੈਪਟਨ ‘ਤੇ ਜਾਖੜ ਦੀ ਉੱਡੀ ਨੀਂਦ!
ਨਿੱਕੀ ਤੰਬੋਲੀ ਨੂੰ ਦੱਸਿਆ ਚਿੜਚਿੜਾ ਕੰਟੈਸਟੈਂਟ
ਦਰਅਸਲ ਦੇਵੋਲੀਨਾ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਨਿੱਕੀ ਤੰਬੋਲੀ ਨੇ ਖੇਡ ‘ਤੇ ਚਰਚਾ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ‘ਨਿੱਕੀ ਤੰਬੋਲੀ’ ਸਭ ਤੋਂ ਜ਼ਿਆਦਾ ਚਿੜਚਿੜੀ ਅਤੇ ਪ੍ਰੇਸ਼ਾਨ ਕਰਨ ਵਾਲੀ ਕੰਟੈਸਟੈਂਟ ਹੈ। ਇਸ ਤੋਂ ਬਾਅਦ ਤਾਂ ਨਿੱਕੀ ਦੇ ਫੈਂਸ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਕਈ ਟਰੋਲਰਸ ਤਾਂ ਉਨ੍ਹਾਂ ਨੂੰ ‘ਬਿੱਗ ਬਾਸ’ ਸੀਜਨ 13 ਦਾ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਕਰਨ ਵਾਲਾ ਕੰਟੈਸਟੈਂਟ ਦੱਸਿਆ ਹੈ।
Indeed #NikiTamboli is a copy cat and reminds me of the most iritating contestant of #BB13. Ufff🙇🏼♀️🤦🏼♀️ #BB14
— Devoleena Bhattacharjee (@Devoleena_23) October 7, 2020
ਟਰੋਲਸ ਤੋਂ ਬਾਅਦ ਵੀ ਨਹੀਂ ਰੁਕੀ ਦੇਵੋਲੀਨਾ
ਟਰੋਲਰਸ ਦੇ ਇਨ੍ਹਾਂ ਕੰਮੈਂਟਸ ਦੇ ਜਵਾਬ ‘ਚ ਦੇਵੋਲੀਨਾ ਨੇ ਫਿਰ ਟਿੱਪਣੀ ਕੀਤੀ। ਟਵੀਟ ‘ਚ ਕਿਸੇ ਦੇ ਨਾਮ ਦਾ ਜ਼ਿਕਰ ਕੀਤੇ ਬਿਨ੍ਹਾਂ ਦੇਵੋਲੀਨਾ ਭੱਟਾਚਾਰੀਆ ਨੇ ਲਿਖਿਆ, ਸੱਚ ‘ਚ ਨਿੱਕੀ ਤੰਬੋਲੀ ‘ਕਾਪੀ ਕੈਟ’ ਹੈ, ਜੋ ਮੈਨੂੰ ‘ਬਿੱਗ ਬਾਸ 13’ ਦੀ ਸਭ ਤੋਂ ਚਿੜਚਿੜੀ ਕੰਟੈਂਸਟੈਂਟ ਦੀ ਯਾਦ ਦਿਵਾਉਂਦਾ ਹੈ।
Chor ki daadi mein tinka…😃😃 So jisko mirchi lagi wahi hai chor😂😂i mean iritating… ufff🙇🏼♀️🤦🏼♀️
— Devoleena Bhattacharjee (@Devoleena_23) October 8, 2020
ਵਾਇਰਲ ਹੋਏ ਟਵੀਟਸ
ਛੋਟੇ ਪਰਦੇ ਦੀ ਇਸ ਬਹੂ ਨੇ ਆਪਣੇ ਇੱਕ ਦੂਜੇ ਟਵੀਟ ‘ਤੇ ਲਿਖਿਆ, ਚੋਰ ਦੀ ਦਾੜੀ ‘ਚ ਤਿਨਕਾ, ਇਸ ਲਈ ਜਿਸਨੂੰ ਮਿਰਚ ਲੱਗੀ ਉਹੀ ਹੈ ਚੋਰ, ਮੇਰਾ ਮਤਲਬ ਚਿੜਚਿੜਾ। ਸੋਸ਼ਲ ਮੀਡੀਆ ‘ਤੇ ਦੇਵੋਲੀਨਾ ਦੇ ਇਹ ਟਵੀਟ ਤੇਜੀ ਨਾਲ ਵਾਇਰਲ ਹੋ ਰਹੇ ਹਨ। ਅਦਾਕਾਰਾ ਦੇ ਫੈਂਸ ਦੇ ਨਾਲ ਤਮਾਮ ਸੋਸ਼ਲ ਮੀਡੀਆ ਯੂਜਰਸ ਉਨ੍ਹਾਂ ਦੇ ਟਵੀਟ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.