Breaking NewsD5 specialEntertainmentNewsTop News

Bigg Boss 14 ਦਾ ਖਿਤਾਬ ਆਪਣੇ ਨਾਮ ਕਰ ਬੋਲੀਂ Rubina –  ਉਸ ਘਰ ਨੂੰ ਕਾਫ਼ੀ ਮਿਸ ਕਰਾਂਗੀ

ਮੁੰਬਈ : ਰਿਐਲਿਟੀ ਸ਼ੋਅ ‘ਬਿਗ ਬਾਸ 14’ ਦੀ ਵਿਨਰ ਰਹੀ ਰੁਬੀਨਾ ਦਿਲੈਕ ਦਾ ਕਹਿਣਾ ਹੈ ਕਿ ਸਾਰਿਆਂ ਦੇ ਦਿਲਾਂ ਨੂੰ ਛੂਹਣ ਦਾ ਉਨ੍ਹਾਂ ਦਾ ਇੱਕ ਹੀ ਮੰਤਰ ਸੀ ਅਤੇ ਉਹ ਹੈ ਘਰ ‘ਚ ਈਮਾਨਦਾਰੀ ਨਾਲ ਆਪਣੀ ਗੇਮ ਨੂੰ ਖੇਡਣਾ। ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਉਹ ਉਸ ਘਰ ਨੂੰ ਕਾਫ਼ੀ ਮਿਸ ਕਰੇਗੀ, ਜਿੱਥੇ ਉਹ ਪਿਛਲੇ 100 ਦਿਨਾਂ ਤੋਂ ਰਹਿ ਰਹੀ ਸੀ। ਐਤਵਾਰ ਰਾਤ ਨੂੰ ਵਿਨਰ ਘੋਸ਼ਿਤ ਹੋਈ ਰੁਬੀਨਾ ਆਪਣੇ ਨਾਲ 36 ਲੱਖ ਰੁਪਏ ਅਤੇ ਬਿਗ ਬਾਸ ਦੀ ਟਰਾਫੀ ਘਰ ਲੈ ਗਈ।

BIG NEWS ਤੋਮਰ ਦੇ ਬਿਆਨ ‘ਤੇ ਭੜਕੇ ਕਿਸਾਨ ਆਗੂ, ਕਰਤਾ ਵੱਡਾ ਐਲਾਨ ,ਪਾਤੀ ਕੇਂਦਰ ਨੂੰ ਬਿਪਤਾ!

ਉਨ੍ਹਾਂ ਨੇ ਰਾਹੁਲ ਵੈਦ, ਰਾਖੀ ਸਾਵੰਤ, ਨਿੱਕੀ ਤੰਬੋਲੀ ਅਤੇ ਅਲੀ ਗੋਨੀ ਨੂੰ ਮਾਤ ਦਿੱਤੀ। ਮੀਡੀਆ ਨਾਲ ਗੱਲਬਾਤ ਦੌਰਾਨ ਰੁਬੀਨਾ ਨੇ ਕਿਹਾ, ‘‘ਮੈਂ ਹਮੇਸ਼ਾ ਇਹੀ ਦੁਆ ਕਰਦੀ ਸੀ ਕਿ ਮੈਂ ਫਾਇਨਲ ਤੱਕ ਪਹੁੰਚ ਜਾਂਵਾ ਕਿਉਂਕਿ ਲੋਕਾਂ ਦੇ ਦਿਲਾਂ ਨੂੰ ਛੂਹਣ ਦਾ ਮੇਰਾ ਇੱਕ ਹੀ ਮੰਤਰ ਘਰ ‘ਚ ਈਮਾਨਦਾਰੀ ਨਾਲ ਰਹਿਣਾ ਸੀ। ਟਰਾਫੀ ਜਿੱਤਣਾ ਕਿਸਮਤ ਦਾ ਖੇਡ ਹੈ। ਮੈਂ ਇਸਨੂੰ ਕਿਸਮਤ ਦੇ ਭਰੋਸੇ ਹੀ ਛੱਡ ਰੱਖਿਆ ਸੀ ਪਰ ਜਦੋਂ ਤੁਹਾਨੂੰ ਤੁਹਾਡੀ ਕੜੀ ਮਿਹਨਤ ਦਾ ਨਤੀਜਾ ਮਿਲਦਾ ਹੈ ,  ਤਾਂ ਉਹ ਇੱਕ ਬੇਹੱਦ ਖੂਬਸੂਰਤ ਚੀਜ ਹੁੰਦੀ ਹੈ। ’’ ਰੁਬੀਨਾ ਇਕਲੌਤੀ ਅਜਿਹੀ ਅਦਾਕਾਰਾ ਹੈ,  ਜਿਨ੍ਹਾਂ ਨੇ ਸਲਮਾਨ ਖਾਨ  ਵੱਲੋਂ ਹੋਸਟ ਕੀਤੇ ਜਾਣ ਵਾਲੇ ਇਸ ਸ਼ੋਅ ‘ਚ ਲੱਗਭੱਗ ਪੰਜ ਮਹੀਨੇ ਦੇ ਆਪਣੇ ਪਰਵਾਸ ਨੂੰ ਪੂਰਾ ਕੀਤਾ।

ਲਓ ਜੀ! ਹੁਣ ਭਖਿਆ ਕਿਸਾਨ ਅੰਦੋਲਨ!ਕਿਸਾਨਾਂ ਨੇ ਲਿਆ ਵੱਡਾ ਫੈਸਲਾ! ਮੋਦੀ ਸਰਕਾਰ ਦੇ ਪੈਰਾਂ ਥੱਲਿਓ ਖਿਸਕੀ ਜ਼ਮੀਨ!

ਹੁਣ ਹਾਲਾਂਕਿ ਉਹ ਜਿੱਤ ਦਾ ਤਾਜ ਪਹਿਨ ਕੇ ਆਪਣੇ ਖੁਦ ਦੇ ਘਰ ਪਰਤ ਰਹੀ ਹੈ, ਤਾਂ ਉਨ੍ਹਾਂ ਨੂੰ ‘ਬਿਗ ਬਾਸ’ ਦੇ ਘਰ ਦੀ ਯਾਦ ਹੁਣੇ ਤੋਂ ਆਉਣ ਲੱਗੀ ਹੈ। ਰੁਬੀਨਾ ਕਹਿੰਦੀ ਹੈ, ‘‘ਮੈਨੂੰ ਘਰ (ਬਿਗ ਬਾਸ ਹਾਊਸ) ਦੀ ਯਾਦ ਆ ਰਹੀ ਹੈ। ਹੁਣ ਮੈਨੂੰ ਲੱਗ ਰਿਹਾ ਹੈ ਕਿ ਮੈਂ ਵਾਪਸ ਤੋਂ ਅੰਦਰ ਨਹੀਂ ਜਾ ਸਕਦੀ ਇਸ ਲਈ ਮੈਨੂੰ ਇਸਦੀਆਂ ਯਾਦਾਂ ਅਤੇ ਜ਼ਿਆਦਾ ਸਤਾ ਰਹੀਆਂ ਹਨ।’’ ਜਿੱਤ ‘ਚ ਮਿਲੀ ਰਾਸ਼ੀ ਦਾ ਉਹ ਕੀ ਕਰੇਗੀ ?  ਇਸਦੇ ਜਵਾਬ ‘ਚ ਰੁਬੀਨਾ ਨੇ ਕਿਹਾ, ‘‘ਮੇਰੀ ਗੋਦ ‘ਚ ਮੇਰੀ ਟਰਾਫੀ ਇੱਕ ਬੱਚੇ ਦੀ ਤਰ੍ਹਾਂ ਨਾਲ ਹੈ ਅਤੇ ਮੈਨੂੰ ਪਤਾ ਨਹੀਂ ਸੀ ਕਿ ਮੈਨੂੰ ਜਿੱਤ ਦੀ ਰਾਸ਼ੀ ਵੀ ਮਿਲੇਗੀ। ਸੱਚ ਦੱਸਾਂ ਤਾਂ ਅਜੇ ਪਤਾ ਨਹੀਂ ਹੈ ਕਿ ਇਸ ਦਾ ਕੀ ਕਰੇਗੀ। ’’

 

View this post on Instagram

 

A post shared by Rubina Dilaik (@rubinadilaik)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button