Breaking NewsD5 specialIndiaNews

BIG NEWS ||ਰਾਤੋ-ਰਾਤ BORDER ‘ਤੇ ਪਹੁੰਚੇ ਲੋਕ, ਪ੍ਰਸ਼ਾਸਨ ਨੂੰ ਪਈ ਭਾਜੜ, ਹੁਣ ਰੱਬ ਹੀ ਰਾਖਾ ਇਹਨਾਂ ਲੋਕਾਂ ਦਾ

ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ਸਰਕਾਰ ਦੁਆਰਾ ਹੋਰ ਰਾਜਾਂ ‘ਚ ਫਸੇ ਦੇਸ਼ ਦੇ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ। ਉਨ੍ਹਾਂ ਨੂੰ ਘਰ ਆਉਣ ਲਈ ਆਨਲਾਈਨ ਪਾਸ ਜਾਰੀ ਕੀਤੇ ਗਏ ਹਨ। ਸੋਮਵਾਰ ਤੜਕੇ ਨੰਗਲ ਹਿਮਾਚਲ ਬਾਰਡਰ ‘ਤੇ ਹਜ਼ਾਰਾਂ ਲੋਕ ਪਹੁੰਚ ਗਏ। ਇਸ ਨਾਲ ਇੱਥੇ ਵਿਵਸਥਾ ਸੰਭਾਲਣੀ ਮੁਸ਼ਕਿਲ ਹੋ ਗਈ ਹੈ। ਘਰ ਵਾਪਸੀ ਦੇ ਉਤਸ਼ਾਹ ‘ਚ ਲੋਕਾਂ ਨੇ ਸਰੀਰਕ ਦੂਰੀ ਦੇ ਨਿਯਮ ਦੀਆਂ ਵੀ ਧੱਜੀਆਂ ਉੱਡਾ ਦਿੱਤੀਆਂ। ਨਾਕੇ ‘ਤੇ ਤੈਨਾਤ ਪੁਲਿਸ ਕਰਮੀਆਂ ਨੂੰ ਹਾਲਤ ਸੰਭਾਲਣ ਲਈ ਉੱਚਾਧਿਕਾਰੀਆਂ ਨਾਲ ਸੰਪਰਕ ਕਰਨਾ ਪਿਆ।

ਕੋਰੋਨਾ ‘ਤੇ ਕਰਫ਼ਿਊ ਦੇ ਸੰਕਟ ‘ਚ ਡਾ. ਮਨਮੋਹਨ ਸਿੰਘ ਕਰਨਗੇ ਪੰਜਾਬ ਸਰਕਾਰ ਦੀ ਅਗਵਾਈ! D5 Channel Punjabi

ਹਿਮਾਚਲ ‘ਚ ਆਪਣੇ ਘਰ ਜਾਣ ਲਈ ਕਈ ਦਿਨਾਂ ਤੋਂ ਬੇਤਾਬ ਹਜ਼ਾਰਾਂ ਲੋਕਾਂ ਦੀ ਭੀੜ ਨੇ ਸੋਮਵਾਰ ਨੂੰ ਕਰਫਿਊ ‘ਚ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾ ਦਿੱਤੀਆਂ। ਐਤਵਾਰ ਨੂੰ ਜ਼ਿਲ੍ਹਾ ਊਨਾ ਪ੍ਰਸ਼ਾਸਨ ਨੇ ਹੈਲਪਲਾਈਨ ਨੰਬਰ ਜਾਰੀ ਕਰਦੇ ਹੋਏ ਕਿਹਾ ਸੀ ਕਿ ਬਾਹਰੀ ਰਾਜਾਂ ਵਿੱਚ ਲਾਕਡਾਊਨ ਦੇ ਚਲਦਿਆਂ ਫਸੇ ਜ਼ਿਲ੍ਹਾ ਊਨਾ ਦੇ ਲੋਕ ਵਾਪਸੀ ਲਈ ਮੋਬਾਇਲ ਨੰਬਰ 94181 – 92075 ਅਤੇ ਲੈਂਡ ਲਾਈਨ ਨੰਬਰ 01975 – 225538 ‘ਤੇ ਸੰਪਰਕ ਕਰ ਸਕਦੇ ਹਨ।

Big Breaking-ਪੰਜਾਬ ‘ਚ ਖਤਰੇ ਦੀ ਘੰਟੀ, ਹਜ਼ੂਰ ਸਾਹਿਬ ਤੋਂ ਪਰਤੇ ਜੱਥੇ ਦੇ ਲੋਕਾਂ ਨੂੰ ਕੋਰੋਨਾ! D5 Channel Punjabi

ਜੋ ਲੋਕ ਬਿਨ੍ਹਾਂ ਆਗਿਆ ਜਾਂ ਪਾਸ ਪ੍ਰਾਪਤ ਕੀਤੇ ਹਿਮਾਚਲ ‘ਚ ਪਰਵੇਸ਼ ਕਰਨਗੇ ਉਨ੍ਹਾਂ ਨੂੰ ਸੰਸਥਾਗਤ ਕੁਆਰਨਟਾਇਨ ਵਿੱਚ ਭੇਜਿਆ ਜਾਵੇਗਾ। ਜਦੋਂ ਕਿ ਨਿਯਮਕ ਪਾਸ ਵਾਲੇ ਲੋਕਾਂ ਨੂੰ 28 ਦਿਨ ਹੋਮ ਕੁਆਰਨਟਾਇਨ ਰਹਿਣਾ ਹੋਵੇਗਾ। ਸੋਮਵਾਰ ਤੜਕੇ ਪੰਜਾਬ ਪ੍ਰਸ਼ਾਸਨ ਬਾਰਡਰ ‘ਤੇ ਜਦੋਂ ਤੱਕ ਚੌਕਸ ਹੁੰਦਾ ਤੱਦ ਤੱਕ ਅਣਗਿਣਤ ਵਾਹਨਾਂ ‘ਤੇ ਸਵਾਰ ਹੋ ਕੇ ਹਿਮਾਚਲ ਦੇ ਹਜ਼ਾਰਾਂ ਲੋਕ ਹਿਮਾਚਲ ਬਾਰਡਰ ਉੱਤੇ ਪਹੁੰਚ ਚੁੱਕੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button