Big Breaking- Punjab ਇਸ ਜਿਲ੍ਹੇ ‘ਚ ਵਧੀ, ਕੋਰੋਨਾ ਮਰੀਜਾਂ ਦੀ ਗਿਣਤੀ
ਜਲੰਧਰ : ਜਲੰਧਰ ਜਿਲ੍ਹੇ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਅਤੇ ਇਸਦੀ ਚਪੇਟ ‘ਚ ਆਉਣ ਵਾਲੇ ਕੇਸ ਰੋਜ ਹੀ ਸਾਹਮਣੇ ਆ ਰਹੇ ਹਨ। ਸੋਮਵਾਰ ਨੂੰ ਨਵੇਂ ਮਾਮਲੇ ‘ਚ 2 ਕੇਸ ਪੌਜੀਟਿਵ ਸਾਹਮਣੇ ਆਏ ਹਨ। ਪਹਿਲਾ ਮਾਮਲਾ ਦੀਪਕ ਸ਼ਰਮਾ ਦੇ ਸੰਪਰਕ ‘ਚ ਆਉਣ ਵਾਲਾ ਵਿਅਕਤੀ ਹੈ, ਜਦੋਂ ਕਿ ਦੂਜਾ ਵਿਅਕਤੀ ਰਾਜਾ ਗਾਰਡਨ ਦਾ ਹੈ। ਰਾਜਾ ਗਾਰਡਨ ‘ਚ ਰਹਿਣ ਵਾਲੇ ਵਿਅਕਤੀ ਦੀ ਅਜੇ ਤੱਕ ਕੋਈ ਵੀ ਟਰੈਵਲ ਹਿਸਟਰੀ ਸਾਹਮਣੇ ਨਹੀਂ ਆਈ ਹੈ।
Big Breaking- Punjab ਇਸ ਜਿਲ੍ਹੇ ‘ਚ ਵਧੀ, ਕੋਰੋਨਾ ਮਰੀਜਾਂ ਦੀ ਗਿਣਤੀ | Punjab News | Mohali
ਇਸਦੀ ਪੁਸ਼ਟੀ ਡਾ. ਟੀ.ਪੀ. ਸਿੰਘ ਸੰਧੂ ਨੇ ਕੀਤੀ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਮਿਲੇ ਕੋਰੋਨਾ ਪੌਜੀਟਿਵ ਮਾਮਲਿਆਂ ਦੀ ਗਿਣਤੀ 24 ਹੋ ਗਈ ਹੈ। ਜਿਸ ਵਿਚੋਂ 1 ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਇੱਕ ਦਾ ਸੈਂਪਲ ਮੌਤ ਤੋਂ ਬਾਅਦ ਲਿਆ ਗਿਆ ਸੀ। ਉਥੇ ਹੀ ਜਲੰਧਰ ‘ਚ ਹੀ 4 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ। ਦੱਸ ਦਈਏ ਕਿ ਐਤਵਾਰ ਨੂੰ ਵੀ ਇੱਕ ਹੀ ਪਰਿਵਾਰ ਦੇ 5 ਮੈਬਰਾਂ ਸਮੇਤ 7 ਨਵੇਂ ਕੇਸ ਮਿਲੇ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.