Breaking NewsD5 specialNewsPunjabTop News

BIG BREAKING : Navjot Sidhu ਨੇ ਮੁੱਖਮੰਤਰੀ ਅਹੁਦੇ ‘ਤੇ ਠੋਕੀ ਦਾਅਵੇਦਾਰੀ !

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੇ ਮੁੱਖਮੰਤਰੀ ਅਹੁਦੇ ਤੋਂ ਅਸਤੀਫੇ ਤੋਂ ਬਾਅਦ ਹੁਣ ਪੰਜਾਬ ਕਾਂਗਰਸ ‘ਚ ਇਸ ਅਹੁਦੇ ਲਈ ਹਲਚਲ ਤੇਜ਼ ਹੋ ਗਈ ਹੈ। ਪੰਜਾਬ ਦਾ ਅਗਲਾ ਮੁੱਖਮੰਤਰੀ ਕੌਣ ਹੋਵੇਗਾ, ਇਸ ‘ਤੇ ਅਜੇ ਮੰਥਨ ਚੱਲ ਰਿਹਾ ਹੈ। ਉਥੇ ਹੀ ਇਸ ‘ਚ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖਮੰਤਰੀ ਅਹੁਦੇ ਲਈ ਆਪਣੀ ਦਾਅਵੇਦਾਰੀ ਠੋਕ ਦਿੱਤੀ ਹੈ। ਸਿੱਧੂ ਨੇ ਕਿਹਾ ਕਿ ਹਾਈਕਮਾਨ ਪੰਜਾਬ ਦੀ ਕਮਾਨ ਮੈਨੂੰ ਸੌਂਪੇ। ਇਸ ਤੋਂ ਬਾਅਦ ਤੋਂ ਹੀ ਸਿੱਧੂ ਦੇ ਖੇਮੇ ‘ਚ ਖਿੱਚੋਤਾਣ ਸ਼ੁਰੂ ਹੋ ਗਈ ਹੈ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਨਾਂ ਵੀ ਮੁੱਖਮੰਤਰੀ ਦੀ ਦੋੜ ‘ਚ ਸ਼ਾਮਿਲ ਹੈ। ਫਿਲਹਾਲ ਮੁੱਖ ਮੰਤਰੀ ਦੇ ਨਾਂ ‘ਤੇ ਵਿਧਾਇਕਾਂ ਦੀ ਰਾਏ ਲਈ ਜਾ ਰਹੀ ਹੈ।

Punjab Congress Crisis :ਨਵਜੋਤ ਸਿੱਧੂ ਬਣੇਗਾ ਮੁੱਖ ਮੰਤਰੀ ? ਹਾਈਕਮਾਨ ਕਰੇਗੀ ਫੈਸਲਾ

ਦੱਸ ਦਈਏ ਕਿ ਖ਼ਬਰ ਸਾਹਮਣੇ ਆ ਰਹੀ ਹੈ ਕਿ ਕੋਈ ਸਿੱਖ ਨੇਤਾ ਹੀ ਪੰਜਾਬ ਦਾ ਅਗਲਾ ਮੁੱਖਮੰਤਰੀ ਬਣੇਗਾ। ਸੂਤਰਾਂ ਮੁਤਾਬਕ , ਪੰਜਾਬ ਅਤੇ ਦਿੱਲੀ ਦੇ ਕਈ ਨੇਤਾਵਾਂ ਦੀ ਸਲਾਹ ਤੋਂ ਬਾਅਦ ਸੰਭਾਵਿਕ ਸਿੱਖ ਨੇਤਾਵਾਂ ਦੇ ਨਾਂ ਮੰਗੇ ਗਏ ਹਨ। ਆਬਜ਼ਰਵਰ ਹੁਣ ਪ੍ਰਦੇਸ਼ ਪ੍ਰਧਾਨ ਅਤੇ ਦੂਜੇ ਨੇਤਾਵਾਂ ਨਾਲ ਸਲਾਹ ਤੋਂ ਬਾਅਦ ਹਾਈਕਮਾਨ ਨੂੰ ਨਾਮ ਭੇਜਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button