NewsBreaking NewsInternationalPunjab

Big Breaking- Kartarpur ਲਾਂਘੇ ਨੂੰ ਲੈਕੇ ਆਈ ਵੱਡੀ ਖੁਸ਼ਖਬਰੀ (ਵੀਡੀਓ)

ਅੰਮ੍ਰਿਤਸਰ : ਭਾਰਤ-ਪਾਕਿਸਤਾਨ ‘ਚ ਇਨੀਂ ਦਿਨੀਂ ਤਣਾਅ ਚੱਲ ਰਿਹਾ ਹੈ ਪਰ ਇਸ ਤਣਾਅ ਦਾ ਅਸਰ ਕਰਤਾਰਪੁਰ ਲਾਂਘੇ ਦੀ ਉਸਾਰੀ ‘ਤੇ ਨਹੀਂ ਪਵੇਗਾ। ਕਰਤਾਰਪੁਰ ਲਾਂਘੇ ਦੇ ਨਿਰਮਾਣ ਨੂੰ ਲੈ ਕੇ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਹਿਮ ਮੀਟਿੰਗ ਅਟਾਰੀ-ਵਾਹਗਾ ਸਰਹੱਦ ‘ਤੇ ਭਾਰਤੀ ਖੇਤਰ ਵਿੱਚ ਹੋਈ ਹੈ। ਇਹ ਬੈਠਕ ਕਰੀਬ 3 ਘੰਟਿਆਂ ਤੱਕ ਚਲੀ ਜਿਸ ‘ਚ ਕਈ ਅਹਿਮ ਫੈਸਲੇ ਲਏ ਗਏ। ਇਸ ਦੌਰਾਨ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਹਾੜੇ ਦੇ ਯਾਦਗਾਰੀ ਸਮਾਰੋਹ ਲਈ ਭਾਰਤ ਸਰਕਾਰ ਨੇ ਵੱਖ -ਵੱਖ ਗਤੀਵਿਧੀਆਂ ਦੀ ਯੋਜਨਾ ਬਣਾਈ।

Read Also ਵਿਸਾਖੀ ‘ਤੇ ਤਿੰਨ ਹਜ਼ਾਰ ਤੋਂ ਜ਼ਿਆਦਾ ਸ਼ਰਧਾਲੂਆਂ ਨੂੰ ਵੀਜ਼ਾ ਦੇਵੇਗਾ ਪਾਕਿਸਤਾਨ

ਭਾਰਤ ਸਰਕਾਰ ਨੇ ਕਰਤਾਰਪੁਰ ਲਾਂਘੇ ਲਈ 50 ਏਕੜ ਜ਼ਮੀਨ ਦੀ ਸ਼ਨਾਖਤ ਕੀਤੀ ਹੈ। ਇਹ ਦੋ ਪੜਾਵਾਂ ਵਿੱਚ ਵਿਕਸਿਤ ਕੀਤਾ ਜਾਵੇਗਾ। ਇਸ ਦੌਰਾਨ ਇਹ ਇਮਾਰਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪ੍ਰਤੀ ਦਿਨ ਜਾਣ ਵਾਲੇ ਲੱਗਭਗ 5000 ਸ਼ਰਧਾਲੂਆਂ ਦੀਆਂ ਲੋੜਾਂ ਨੂੰ ਪੂਰਾ ਕਰੇਗੀ। ਜਿਸ ਵਿੱਚ ਇਮੀਗ੍ਰੇਸ਼ਨ ਅਤੇ ਕਸਟਮਜ਼ ਕਲੀਰੈਸ ਦੀਆਂ ਲੋੜੀਦੀਆਂ ਸਹੂਲਤਾਂ ਅਤੇ ਹੋਰ ਸਹੂਲਤਾਂ ਸ਼ਾਮਿਲ ਹੋਣਗੀਆਂ। ਬੀਤੇ ਸਾਲ ਨਵੰਬਰ ਵਿੱਚ ਭਾਰਤ ਤੇ ਪਾਕਿਸਤਾਨ ਨੇ ਆਪੋ ਆਪਣੇ ਦੇਸ਼ਾਂ ਵਿੱਚ ਕਰਤਾਰਪੁਰ ਸਾਹਿਬ ਗਲਿਆਰੇ ਲਈ ਨੀਂਹ ਪੱਥਰ ਰੱਖੇ ਸਨ ਪਰ ਉਦੋਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਕਾਫੀ ਉਤਾਰ-ਚੜ੍ਹਾਅ ਆਏ। ਕਰਤਾਰਪੁਰ ਸਾਹਿਬ ਸਿਖਾਂ ਦਾ ਪਵਿੱਤਰ ਸਥਾਨ ਹੈ।

ਕਰਤਾਰਪੁਰ ਵਿਚ ਹੀ ਗੁਰੂ ਨਾਨਕ ਦੇਵ ਜੀ ਨੇ ਜੀਵਨ ਦਾ ਆਖਰੀ ਸਮਾਂ ਬਤੀਤ ਕੀਤਾ ਸੀ। ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1561 ਸੰਮਤ ਵਿੱਚ ਇਹ ਨਗਰ ਵਸਾਇਆ ਤੇ ਉਦਾਸੀਆਂ ਸੰਪੂਰਨ ਕਰਨ ਤੋਂ ਬਾਅਦ ਏਥੇ ਵਾਸ ਕੀਤਾ ਸੀ। ਇਸ ਦੇ ਨਾਲ ਹੀ ਜਗਤ ਗੁਰੂ ਨੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਵੀ ਉਪਦੇਸ਼ ਦਿੱਤਾ।ਜਿਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਇਨ੍ਹਾਂ ਇਤਿਹਾਸਿਕ ਥਾਵਾਂ ਨਾਲ ਜੁੜੀਆਂ ਹੋਈਆਂ ਹਨ।ਇਸੇ ਕਾਰਨ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰੋਜ਼ ਅਰਦਾਸ ਕੀਤੀ ਜਾਂਦੀ ਸੀ। ਕਰਤਾਰਪੁਰ ਸਾਹਿਬ ਲਾਂਘਾ ਪੰਜਾਬ ਸਥਿਤ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਨੂੰ ਪਾਕਿਸਤਾਨੀ ਪੰਜਾਬ ਸਥਿਤ ਕਰਤਾਰਪੁਰ ਸਾਹਿਬ (ਨਾਰੋਵਾਲ) ਨਾਲ ਜੋੜੇਗਾ।ਇਸ ਵਿਚਕਾਰ ਦੂਰੀ ਲਗਭਗ 4 ਕਿੱਲੋਮੀਟਰ ਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button