BIG BREAKING-ਸੁਮੇਧ ਸੈਣੀ ਨੂੰ ਹਾਈਕੋਰਟ ਦਾ ਵੱਡਾ ਝਟਕਾ!
ਪਟਿਆਲਾ : ਇਸ ਵੇਲੇ ਦੀ ਵੱਡੀ ਖਬਰ ਸਾਬਕਾ ਡੀਜੀਪੀ ਸੁਮੇਧ ਸੈਣੀ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਸੁਮੇਧ ਸੈਣੀ ਨੂੰ ਹਾਈਕੋਰਟ ਨੇ ਵੱਡਾ ਝਟਕਾ ਦਿੰਦਿਆ ਹੋਇਆ ਉਸ ਦੀ ਅਗਾਓ ਜ਼ਮਾਨਤ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਦੱਸ ਦਈਏ ਕਿ ਹਾਈਕੋਰਟ ਦੇ ਮਾਣਯੋਗ ਜੱਜ ਸੁਵੀਰ ਸਹਿਗਲ ਨੇ ਕੇਸ ਨਾਲੋਂ ਆਪਣੇ ਆਪ ਨੂੰ ਵੱਖ ਕਰ ਲਿਆ ਐ ਅਤੇ ਹੁਣ ਚੀਫ ਜਸਟਿਸ ਸੈਣੀ ਦੇ ਕੇਸ ਨੂੰ ਅਗਲੇ ਬੈਂਚ ‘ਤੇ ਰੈਫਰ ਕਰਨਗੇ।
BIG BREAKING- ਹੁਣੇ-ਹੁਣੇ ਮੁੱਖ ਮੰਤਰੀ ਕੈਪਟਨ ਨੇ ਕਰੋਨਾ ਨੂੰ ਲੈ ਕੀਤਾ ਵੱਡਾ ਐਲਾਨ
ਦੱਸ ਦਈਏ ਕਿ ਸੁਮੇਧ ਸੈਣੀ ਦੀਆਂ ਹੁਣ ਮੁਸ਼ਕਲਾਂ ਵਧ ਦੀਆਂ ਨਜਰ ਆ ਰਹੀਆਂ ਹਨ। ਐਸ.ਆਈ.ਟੀ ਵਲੋਂ ਸੈਣੀ ਦੀ ਭਾਲ ਲਗਾਤਾਰ ਜਾਰੀ ਅਤੇ ਉਨ੍ਹਾਂ ਨੂੰ ਕਿਸੇ ਵੀ ਸਮੇਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਫਿਲਹਾਲ ਸੈਣੀ ਆਪਣੇ ਪਰਿਵਾਰ ਸਮੇਤ ਘਰ ਤੋਂ ਫਰਾਰ ਚੱਲ ਰਿਹਾ ਹੈ। ਬਲਵੰਤ ਸਿੰਘ ਮੁਲਤਾਨੀ ਦੇ ਭਰਾ ਨੇ ਦੋ ਮਹੀਨੇ ਪਹਿਲਾਂ ਮੋਹਾਲੀ ਦੇ ਥਾਣਾ ਮਟੌਰ ਵਿੱਚ ਪਰਚਾ ਦਰਜ ਕਰਵਾਇਆ ਸੀ।
ਅਮਰੀਕ ਸਿੰਘ ਅਜਨਾਲਾ ਦਾ ਭਾਈ ਢੱਡਰੀਆਂ ਵਾਲਿਆਂ ‘ਤੇ ਵੱਡਾ ਬਿਆਨ ! ਨਾਲੇ ਸ਼੍ਰੋਮਣੀ ਕਮੇਟੀ ਨੂੰ ਦੱਸਿਆ ਚੋਰ!
ਪਿਛਲੇ ਦਿਨੀਂ ਸੁਮੇਧ ਸਿੰਘ ਸੈਣੀ ਦੇ ਸਾਥੀ ਰਹੇ ਦੋ ਪੁਲਿਸ ਮੁਲਾਜ਼ਮਾਂ ਨੇ ਮੋਹਾਲੀ ਦੀ ਅਦਾਲਤ ਵਿੱਚ ਵਾਅਦਾ ਮੁਆਫ਼ ਗਵਾਹ ਵਜੋਂ ਬਿਆਨ ਦਰਜ ਕਰਵਾਏ ਸਨ। ਜਿਸ ਤੋਂ ਬਾਅਦ ਅਦਾਲਤ ਨੇ ਸੁਮੇਧ ਸਿੰਘ ਸੈਣੀ ਖਿਲਾਫ ਕਤਲ ਦੀ ਧਾਰਾ 302 ਲਗਾਉਣ ਨੂੰ ਮਨਜ਼ੂਰੀ ਦੇ ਦਿੱਤੀ ਸੀ। ਅਤੇ ਹੁਣ ਸੈਣੀ ਦੀ ਕਿਸੇ ਵੀ ਵੇਲੇ ਗ੍ਰਿਫਤਾਰੀ ਹੋ ਸਕਦੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.