Big Breaking-ਬੀਜ਼ ਘੁਟਾਲੇ ਮਾਮਲੇ ‘ਚ ਵੱਡੀ ਕਾਰਵਾਈ, DGP ਦਾ ਆਇਆ ਵੱਡਾ ਬਿਆਨ !
ਪਟਿਆਲਾ : ਬੀਜ ਘੁਟਾਲੇ ‘ਚ ਪੰਜਾਬ ਪੁਲਿਸ ਨੂੰ ਕਾਮਯਾਬੀ ਮਿਲੀ ਹੈ। ਪੰਜਾਬ ਪੁਲਿਸ ਨੇ ਪੰਜਾਬ ਦੇ ਬੀਜ ਘੁਟਾਲੇ ਮਾਮਲੇ ‘ਚ ਬਰਾੜ ਸੀਡ ਸਟੋਰ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਸੀਡ ਸਟੋਰ ਅਤੇ ਗੋਦਾਮ ਨੂੰ ਸੀਲ ਕਰ ਉਸਦਾ ਲਾਇਸੰਸ ਵੀ ਰੱਦ ਕਰ ਦਿੱਤਾ ਹੈ। ਝੋਨੇ ਦੇ ਬੀਜ ਘੁਟਾਲੇ ‘ਚ ਇਹ ਪਹਿਲੀ ਗ੍ਰਿਫ਼ਤਾਰੀ ਹੋਈ ਹੈ। ਸੀਡ ਸਟੋਰ ਦਾ ਮਾਲਕ ਹਰਵਿੰਦਰ ਸਿੰਘ ਉਰਫ ਕਾਕਾ ਬਰਾੜ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
🔴 LIVE | ਅੱਜ ਤੋਂ ਪੰਜਾਬ ‘ਚ ਇਕ ਮਹੀਨੇ ਦਾ Lockdown 5 | ਜਾਣੋ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖ਼ਬਰਾਂ
ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਕਾਕਾ ਬਰਾੜ ਤੋਂ ਪੁਛ ਗਿੱਛ ਕਰਨ ਤੋਂ ਬਾਅਦ ਹੋਰ ਗ੍ਰਿਫ਼ਤਾਰੀਆਂ ਵੀ ਹੋਣਗੀਆਂ। 11 ਮਈ ਨੂੰ ਲੁਧਿਆਣਾ ਦੇ ਬਰਾੜ ਸੀਡ ਸਟੋਰ ‘ਤੇ ਛਾਪੇਮਾਰੀ ਹੋਈ ਸੀ। ਜਿਸ ਦੌਰਾਨ ਪੀਆਰ 128 ‘ਤੇ ਪੀਆਰ 129 ਬੀਜ ਬਰਾਮਦ ਹੋਏ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਪ੍ਰਵਾਨਗੀ ਤੋਂ ਬਿਨਾਂ ਇਹ ਬੀਜ ਵੇਚਿਆ ਜਾ ਰਿਹਾ ਸੀ। ਕਿਸਾਨਾਂ ਕੋਲੋਂ ਵਾਧੂ ਪੈਸੇ ਵੀ ਵਸੂਲੇ ਜਾ ਰਹੇ ਸਨ। 70 ਰੁਪਏ/ਕਿੱਲੋ ਵਾਲਾ ਬੀਜ 200 ਰੁਪਏ ਕਿੱਲੋ ‘ਚ ਵੇਚਿਆ ਜਾ ਰਿਹਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.