Breaking NewsD5 specialNewsPoliticsPunjab

Big Breaking-ਪੰਜਾਬ ‘ਚ ਵਧੇਗਾ ਕਰਫ਼ਿਊ!, ਦੇਖੋ ਕੀ-ਕੀ ਮਿਲਣਗੀਆਂ ਨਵੀਆਂ ਛੋਟਾਂ

ਪਟਿਆਲਾ : ਪੰਜਾਬ ‘ਚ 3 ਮਈ ਤੋਂ ਬਾਅਦ ਕਰਫਿਊ ਅਤੇ ਲਾਕਡਾਊਨਨ ‘ਚ ਘੱਟ ਤੋਂ ਘੱਟ 15 ਦਿਨ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਸਬੰਧ ‘ਚ ਸੂਬਾ ਸਰਕਾਰ ਵੱਲੋਂ ਗਠਿਤ ਕਮੇਟੀ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਆਪਣੀ ਰਿਪੋਰਟ ‘ਚ ਕੇਂਦਰੀ ਸਿਹਤ ਅਤੇ ਪਰਵਾਰ ਕਲਿਆਣ ਮੰਤਰਾਲੇ ਅਤੇ ਨੀਤੀ ਕਮਿਸ਼ਨ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਦੇਸ਼ ਅਤੇ ਸੂਬੇ ‘ਚ ਕੋਰੋਨਾ ਦੇ ਫੈਲਾਅ ਦੇ ਭਿਆਨਕ ਅੰਕੜੇ ਪੇਸ਼ ਕੀਤੇ ਹਨ। ਕਮੇਟੀ ਨੇ ਨੀਤੀ ਕਮਿਸ਼ਨ ਦੇ ਹਵਾਲੇ ਨਾਲ ਕਿਹਾ ਹੈ ਕਿ 31 ਮਈ ਤੋਂ ਬਾਅਦ ਕੋਵਿਡ – 19 ਦੇ ਪ੍ਰਤੀ ਦਿਨ 3680 ਕੇਸ ਸਾਹਮਣੇ ਆਉਣਗੇ।

HOSHIARPUR POLICE ON TRACTOR !! D5 CHANNEL PUNJABI

ਪੰਜਾਬ ‘ਚ ਵੀ ਇਸ ਮਹਾਂਮਾਰੀ ਦੇ ਪੀੜਿਤਾਂ ਦੀ ਸੰਖਿਆ ਵਧੇਗੀ ਅਤੇ ਮਈ ਵਿੱਚ 4000 – 8000 ਕੇਸ ਸਾਹਮਣੇ ਆ ਚੁੱਕੇ ਹੋਣਗੇ। ਇਸਦੇ ਨਾਲ ਹੀ ਕਮੇਟੀ ਨੇ ਕੋਰੋਨਾ ਨਾਲ ਨਿਬੜਨ ਲਈ ਮੈਡੀਕਲ ਤਿਆਰੀਆਂ ਨੂੰ ਵੀ ਕਾਫ਼ੀ ਕਮਜ਼ੋਰ ਹਾਲਤ ਵਿੱਚ ਦੱਸਦੇ ਹੋਏ ਠੋਸ ਕਦਮ ਚੁੱਕਣ ਦੀ ਸਿਫਾਰਿਸ਼ ਕੀਤੀ ਹੈ। 3 ਮਈ ਤੋਂ ਬਾਅਦ ਲਾਕਡਾਊਨ ਨੂੰ ਵਧਾਏ ਜਾਣ ਦਾ ਫੈਸਲਾ ਕੇਂਦਰ ਸਰਕਾਰ ਦੇ ਫੈਸਲੇ ਦੇ ਆਧਾਰ ‘ਤੇ ਲਿਆ ਜਾਵੇਗਾ ਪਰ ਕਰਫਿਊ ਦਾ ਫੈਸਲਾ ਸੂਬਾ ਸਰਕਾਰ 30 ਅਪ੍ਰੈਲ ਨੂੰ ਹੋਣ ਵਾਲੀ ਮੰਤਰੀ ਮੰਡਲ ਦੀ ਬੈਠਕ ‘ਚ ਲੈ ਸਕਦੀ ਹੈ। ਕਮੇਟੀ ਨੇ ਸਾਫ਼ ਕਰ ਦਿੱਤਾ ਹੈ ਕਿ ਲਾਕਡਾਊਨ ‘ਚ ਢਿੱਲ ਉਦੋਂ ਦਿੱਤੀ ਜਾਣੀ ਚਾਹੀਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button