NewsBreaking NewsD5 specialPoliticsPunjab

Big Breaking-ਪ੍ਰਤਾਪ ਬਾਜਵਾ ਦੇ ਘਰ ਬਾਹਰੋਂ, ਕਾਂਗਰਸੀ ਲੀਡਰ ਕੀਤੇ ਗ੍ਰਿਫ਼ਤਾਰ

ਚੰਡੀਗੜ੍ਹ : ਅੱਜ ਪੰਜਾਬ ਯੁਵਾ ਡਿਵੈਲਪਮੈਂਟ ਬੋਰਡ ਦੇ ਵੱਲੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਘਰ ਇੱਕ ਮੰਗ ਪੱਤਰ ਦੇਣ ਲਈ ਉਨ੍ਹਾਂ ਦੇ ਮੈਂਬਰ ਪੁੱਜੇ। ਜਿੱਥੇ ਉਨ੍ਹਾਂ ਨੇ ਮੰਗ ਕੀਤੀ ਕਿ ਪ੍ਰਤਾਪ ਸਿੰਘ ਬਾਜਵਾ ਲਗਾਤਾਰ ਕਾਂਗਰਸ ਦੇ ਖਿਲਾਫ ਹੀ ਬੋਲ ਰਹੇ ਹਨ ਤਾਂ ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈ ਤਾਂ ਉਹ ਪਾਰਟੀ ਦਾ ਅੰਦਰੂਨੀ ਮਾਮਲਾ ਅੰਦਰੂਨੀ ਤੌਰ ‘ਤੇ ਸੁਲਝਾਉਣ ਨਾ ਕਿ ਉਹ ਬਾਹਰ ਉਛਾਲ ਕੇ ਪਾਰਟੀ ਦਾ ਵਿਰੋਧ ਕਰਨ। ਪ੍ਰਦਰਸ਼ਨ ਕਰ ਰਹੇ ਮੈਬਰਾਂ ਦਾ ਕਹਿਣਾ ਹੈ ਕਿ ਅਸੀਂ ਇਹੀ ਗੁਜਾਰਿਸ਼ ਲੈ ਕੇ ਪ੍ਰਤਾਪ ਬਾਜਵਾ ਦੇ ਘਰ ਆਏ ਹਾਂ ਇਸ ਨਾਲ ਪਾਰਟੀ ਦਾ ਨੁਕਸਾਨ ਹੁੰਦਾ ਹੈ।

ਦੇਖੋ ਮੋਗਾ ਦੇ ਡੀਸੀ ਦਫ਼ਤਰ ‘ਚ ਹੋਇਆ ਵੱਡਾ ਕਾਂਡ, ਸੁਰੱਖਿਆ ‘ਤੇ ਖੜੇ ਹੋਏ ਸਵਾਲ

ਉਥੇ ਹੀ ਮੌਕੇ ‘ਤੇ ਪ੍ਰਤਾਪ ਬਾਜਵਾ ਦੇ ਘਰ ਦੇ ਬਾਹਰ ਖੜੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਆਉਂਦੇ ਹੀ ਤੁਰੰਤ ਗ੍ਰਿਫ਼ਤਾਰ ਕਰ ਦਿੱਤਾ। ਜਿਸ ‘ਚ ਮੌਕੇ ‘ਤੇ ਮੌਜੂਦ ਡੀਐਸਪੀ ਰਾਮਗੋਪਾਲ ਦਾ ਕਹਿਣਾ ਹੈ ਕਿ ਪੂਰੇ ਖੇਤਰ ‘ਚ ਧਾਰਾ 144 ਲੱਗੀ ਹੋਈ ਹੈ ਅਤੇ ਇਸਦੇ ਚੱਲਦਿਆਂ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਅਤੇ ਲੋਕਾਂ ਦੇ ਫਸੇ ਹੋਣ ਦੀ ਆਗਿਆ ਨਹੀਂ ਹੈ। ਅਜਿਹੇ ‘ਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਅਜਿਹਾ ਕੋਈ ਕਰਦਾ ਹੈ ਤਾਂ ਅਸੀ ਹਿਰਾਸਤ ‘ਚ ਲੈ ਕੇ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹਾਂ ਜੋ ਕਿ ਇਸ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਵੀ ਹੋ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button