Big Breaking-ਜ਼ਮਾਨਤ ਬਾਰੇ ਫੈਸਲਾ ਆਉਣ ਤੋਂ ਪਹਿਲਾਂ ਹੀ ਸਾਬਕਾ DGP ਸੈਣੀ ਨੂੰ ਵੱਡਾ ਝਟਕਾ!
ਚੰਡੀਗੜ੍ਹ : ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਅਤੇ ਮੰਨੇ-ਪ੍ਰਮੰਨੇ ਐਡਵੋਕੇਟ ਸਤਨਾਮ ਸਿੰਘ ਕਲੇਰ ਨੇ ਸਾਬਕਾ DGP ਸੁਮੇਧ ਸੈਣੀ ਦਾ ਕੇਸ ਲੜਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪਿਛਲੇ 44 ਸਾਲਾਂ ਤੋਂ ਵਕਾਲਤ ਕਰ ਰਿਹਾ ਹਾਂ ਅਤੇ ਮੈਂ ਹੁਣ ਤੱਕ ਹਜ਼ਾਰਾਂ ਕੇਸ ਲੜ ਚੁੱਕਾ ਹਾਂ ਪਰ ਬੀਤੇ ਦਿਨੀਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਖ਼ਿਲਾਫ਼ ਹੋਏ ਪਰਚੇ ਤੋਂ ਬਾਅਦ ਸੁਮੇਧ ਸੈਣੀ ਇੱਕ ਵਕੀਲ ਹੋਣ ਦੇ ਨਾਤੇ ਮੇਰੇ ਕੋਲ ਆਏ ਸਨ ਅਤੇ ਮੈਨੂੰ ਉਨ੍ਹਾਂ ਨੇ ਆਪਣਾ ਕੇਸ ਲੜਨ ਲਈ ਆਖਿਆ।
Sidhu ਦੀ ਧੀ ਦੇ ਚਾਰੇ ਪਾਸੇ ਚਰਚੇ, ਆਹ ਵੇਖੋ ਪੁੱਤਾਂ ਨਾਲੋਂ ਘੱਟ ਨੀ ਧੀਆਂ, Tractor ਦੀ ਕੱਢੀ ਧੁੱਕੀ
ਵਕਾਲਤ ਮੇਰਾ ਪੇਸ਼ਾ ਹੋਣ ਕਰਕੇ ਮੈਂ ਇਹ ਕੇਸ ਲੜਨ ਨੂੰ ਤਿਆਰ ਹੋ ਗਿਆ, ਪਰ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਸੋਸ਼ਲ ਮੀਡੀਆ ‘ਤੇ ਕੁੱਝ ਸਿੱਖ ਵੀਰਾਂ ਅਤੇ ਜਥੇਬੰਦੀਆਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਮੈਂ ਇਹ ਕੇਸ ਲੜਨ ਤੋਂ ਸਾਫ਼ ਨਾਂਹ ਕਰ ਦਿੱਤੀ ਹੈ ਅਤੇ ਆਪਣੇ ਆਪ ਨੂੰ ਇਸ ਕੇਸ ਤੋਂ ਪੂਰੀ ਤਰ੍ਹਾਂ ਵੱਖ ਕਰ ਲਿਆ ਹੈ, ਸੀਨੀਅਰ ਵਕੀਲ ਸਤਨਾਮ ਸਿੰਘ ਕਲੇਰ ਨੇ ਕਿਹਾ ਕੇਸ ਨਾਲ ਸਬੰਧਿਤ ਸਾਰੇ ਕਾਗਜ਼ਾਤ ਉਨ੍ਹਾਂ ਨੇ ਕਿਹਾ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵਾਪਸ ਭੇਜ ਦਿੱਤੇ ਨੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.