NewsBreaking NewsD5 specialPunjab

BIG BREAKING-ਖਾਲਿਸਤਾਨੀਆਂ ਦਾ ਹੁਣ ਆਹ ਸਹਿਰ ‘ਚ ਵੱਡਾ ਕਾਂਡ, ਦਿੱਤੀ ਘਰ ਆ ਧਮਕੀ ?

ਜਲੰਧਰ : ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੇ ਕਸਬਾ ਕਰਤਾਰਪੁਰ ‘ਚ ਖਾਲਿਸਤਾਨੀ ਪੱਖੀ ਵਿਅਕਤੀ ਵੱਲੋਂ ਇਕ ਪਰਿਵਾਰ ਨੂੰ ਘਰ ‘ਚ ਵੜਕੇ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਪਰਿਵਾਰ ਵਾਲਿਆਂ ਨੇ ਸੀਸੀਟੀਵੀ ਵੀ ਦਿਖਾਈ ਹੈ। ਫਿਲਹਾਲ ਪੀੜਿਤ ਪਰਿਵਾਰ ਦਾ ਇਲਜ਼ਾਮ ਹੈ ਕਿ ਦੋ ਵਿਅਕਤੀ ਜੋ ਸਾਡੇ ਘਰ ਆਏ ਅਤੇ ੳਨ੍ਹਾਂ ਨੇ ਸਾਨੂੰ ਕਿਹਾ ਕਿ ਅਸੀ SFJ ਦੇ ਮੁਖੀ ਪੰਨੂ ਦੇ ਬੰਦੇ ਹਾਂ ਅਤੇ ਤੁਸੀ ਆਪਣੇ ਘਰ ‘ਚ ਲੱਗੀਆਂ ਇਹ ਮੂਰਤੀਆਂ ਉਤਾਰ ਦਿਓ। ਇਸ ਤੋਂ ਇਲਾਵਾ ਪੀੜਿਤ ਪਰਿਵਾਰ ਵੱਲੋਂ ਹੋਰ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਹਨ।

ਸੈਣੀ ਨਹੀਂ ਝੱਲ ਸਕਦਾ ਪੁਲਿਸ ਦਾ ਤਸ਼ੱਦਦ,ਕਰੂ ਆਹ ਕੰਮ, ਮੁਲਤਾਨੀ ਵਾਂਗ ਆਹ ਬੰਦੇ ‘ਤੇ ਵੀ ਹੋਇਆ ਸੀ ਜੁਰਮ! Exclusive

ਉਧਰ ਪਰਿਵਾਰ ਨੇ ਆਪਣੇ ਨਾਲ ਬੀਤੀ ਸਾਰੀ ਹੱਡਬੀਤੀ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਮੌਕੇ ‘ਤੇ ਪਹੁੰਚ ਸਾਰਾ ਜਾਇਜਾ ਲਿਆ ਅਤੇ ਪਰਿਵਾਰਕ ਮੈਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖਾਲਿਸਤਾਨੀ ਪੱਖੀਆਂ ਵੱਲੋਂ ਆਏ ਦਿਨ ਕੋਈ ਨਾ ਕੋਈ ਅਫਵਾਹ ਫੈਲਾਅ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਕਿ ਇਸ ਤੋਂ ਪਹਿਲਾਂ ਵੀ ਮੋਗਾ ਅਤੇ ਮੁਕਤਸਰ ‘ਚ ਵੀ ਖਾਲਿਸਤਾਨੀ ਦਾ ਝੰਡਾ ਲਹਿਰਾਇਆ ਗਿਆ ਸੀ। ਦੱਸ ਦਈਏ ਕਿ ਫਿਲਹਾਲ ਪੁਲਿਸ ਵਲੋਂ ਮੁਲਜ਼ਮਾਂ ਦੀ ਭਾਲ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button