BIG BREAKING- ਇੱਕ ਪਾਸੇ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ,ਏਧਰ ਖਾਲਿਸਤਾਨੀਆਂ ਨੇ ਕਰਤਾ ਵੱਡਾ ਕਾਂਡ?
ਹੁਸ਼ਿਆਰਪੁਰ : ਖਾਲਿਸਤਾਨੀ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਹੁਣ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਬੁੱਲੋਵਾਲ ਤੋਂ ਸਾਹਮਣੇ ਆਇਆ ਹੈ। ਜਿਥੇ ਦੇ ਨਾਲ ਲੱਗਦੇ ਪਿੰਡ ‘ਚ ਕੁਝ ਅਣਪਛਾਤਿਆ ਵਿਅਕਤੀਆਂ ਵੱਲੋਂ ਹੁਸ਼ਿਆਰਪੁਰ-ਟਾਂਡਾ ਮੁੱਖ ਸੜਕ ‘ਤੇ ਬਣੀਆਂ ਪੁਲੀਆਂ ਦੀਆਂ ਦੀਵਾਰਾਂ ‘ਤੇ ਲਿਖੇ ‘ਖ਼ਾਲਿਸਤਾਨ ਜ਼ਿੰਦਾਬਾਦ, ਰੈਫਰੈਂਡਮ 2020’ ਦੇ ਨਾਅਰਿਆਂ ਨੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
🔴Live | ਕਿਸਾਨਾਂ ਤੋਂ ਡਰਿਆ ਬੀਜੇਪੀ ਦਾ ਵੱਡਾ ਪ੍ਰਧਾਨ,ਪੂਰੇ ਦੇਸ਼ ਦੇ ਕਿਸਾਨ ਪੰਜਾਬ ‘ਚ ਹੋਏ ਇਕੱਠੇ
ਪੁਲਿਸ ਥਾਣਾ ਬੁੱਲੋਵਾਲ ਦੇ ਮੁਲਾਜ਼ਮਾਂ ਵੱਲੋਂ ਮੌਕੇ ‘ਤੇ ਜਾ ਕੇ ਖ਼ਾਲਿਸਤਾਨ ਸਬੰਧੀ ਲਿਖੇ ਨਾਅਰਿਆਂ ‘ਤੇ ਕਾਲਾ ਪੇਂਟ ਫੇਰ ਕੇ ਨਾਅਰਿਆਂ ਨੂੰ ਮਿਟਾਉਣ ਦੀ ਕਾਰਵਾਈ ਕੀਤੀ ਗਈ। ਇਸ ਸਬੰਧੀ ਥਾਣਾ ਮੁਖੀ ਨੇ ਕਿਹਾ ਕਿ ਇਹ ਕੰਮ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਨੂੰ ਖ਼ਰਾਬ ਕਰਨ ਦੀ ਨੀਅਤ ਨਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਜ਼ਲਦ ਹੀ ਇਹੋ ਜਿਹੇ ਸ਼ਰਾਰਤੀ ਅਨਸਰ ਪੁਲਿਸ ਦੀ ਗ੍ਰਿਫ਼ਤ ‘ਚ ਆ ਜਾਣਗੇ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੈਪਟਨ ਦੇ ਬਿਆਨ ‘ਤੇ ਭੜਕੇ ਕਿਸਾਨ! ਮਾਹੌਲ ਹੋਇਆ ਗਰਮ ?
ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਹੁਸ਼ਿਆਰਪੁਰ ਦੇ ਹੀ ਕਸਬਾ ਮਾਹਿਲਪੁਰ ਅਤੇ ਗੜਸ਼ੰਕਰ ਵਿਚ ਵੀ ਇਸੇ ਤਰ੍ਹਾਂ ਦੀਆਂ ਘਟਨਵਾ ਦੇਖਣ ਨੂੰ ਮਿਲਿਆ ਸਨ। ਜਿਨ੍ਹਾਂ ‘ਤੇ ਅਜੇ ਤੱਕ ਪੁਲਿਸ ਆਪਣੇ ਹੱਥ ਮਲ ਰਹੀ ਹੈ। ਜੋ ਅੱਜ ਵੀ ਸਵਾਲ ਖੜੇ ਕਰਦੇ ਹਨ ਕਿ ਆਖਿਰ ਕੌਣ ਲੋਕ ਹਨ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.