Breaking NewsD5 specialEntertainmentNews

Bhuj 2nd Trailer Out : ਅਜੇ ਦੇਵਗਨ – ਐਮੀ ਵਿਰਕ ਛੁਡਾਉਣਗੇ ਦੁਸ਼ਮਣਾਂ ਦੇ ਛੱਕੇ, ਦੇਖੋ ਲੜਾਈ ਦੇ ਮੈਦਾਨ ‘ਚ ਕਿਵੇਂ ਗਰਜੇ

ਮੁੰਬਈ : ਬਾਲੀਵੁਡ ਅਦਾਕਾਰ ਅਜੇ ਦੇਵਗਨ, ਸੋਨਾਕਸ਼ੀ ਸਿੰਹਾ, ਸੰਜੈ ਦੱਤ ਅਤੇ ਐਮੀ ਵਿਰਕ ਦੀ ਫਿਲਮ ਬੁਜ਼ : ਦ ਪ੍ਰਾਈਡ ਆਫ ਇੰਡੀਆ ਦਾ ਦੂਜਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਫਿਲਮ ਦੇ ਟ੍ਰੇਲਰ ਨੂੰ ਦੇਖਕੇ ਤੁਸੀ ਇਸ ਗੱਲ ਦਾ ਅੰਦਾਜਾ ਜ਼ਰੂਰ ਲਗਾ ਸਕਦੇ ਹੋ ਕਿ ਅਜੇ ਦੇਵਗਨ ਅਤੇ ਐਮੀ ਵਿਰਕ ਲੜਾਈ ਦੇ ਮੈਦਾਨ ‘ਚ ਦੁਸ਼ਮਣਾਂ ਦੇ ਛੱਕੇ ਜ਼ਰੂਰ ਛੁਡਾਉਣਗੇ। ਇਸ ਟ੍ਰੇਲਰ ‘ਚ ਜ਼ਬਰਦਸਤ ਲੜਾਈ ਦੇ ਦ੍ਰਿਸ਼ ਦੇ ਨਾਲ – ਨਾਲ ਦੇਸ਼ਭਗਤੀ ‘ਚ ਲੀਨ ਅਜੇ ਦੇਵਗਨ ਦੇ ਡਾਇਲਾਗ ਬਹੁਤ ਸ਼ਾਨਦਾਰ ਹਨ।

FarmersProtest : ਦੇਸ਼ ਦੇ ਸਾਰੇ MP ਹੋ ਗਏ ਇਕੱਠੇ, ਕਿਸਾਨਾਂ ਦੇ ਹੱਕ ‘ਚ ਸਿੱਧੀ ਸਪੋਟ! D5 Channel Punjabi

ਇੱਕ ਡਾਇਲਾਗ ‘ਚ ਅਜੇ ਦੇਵਗਨ ਕਹਿ ਰਹੇ ਹਨ ਕਿ ਤੂੰ ਸਾਡੀ ਔਕਾਤ ਦਾ ਅੰਦਾਜ਼ਾ ਕੀ ਲਗਾਏਗਾ, ਅਸੀ ਉਸ ਮਹਾਂ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਔਲਾਦ ਹਾਂ ਜਿਨ੍ਹਾਂ ਨੇ ਮੁਗਲਾਂ ਨੂੰ ਘੁਟਣਿਆਂ ਤੇ ਲਿਆ ਦਿੱਤਾ ਸੀ ਅਤੇ ਆਪਣੇ ਖੂਨ ਨਾਲ ਹਿੰਦੁਸਤਾਨ ਦਾ ਇਤਿਹਾਸ ਲਿਖਿਆ ਸੀ ।

Farmers Protest : ਲਓ ਰਾਜੇਵਾਲ ਬਣੇਗਾ ਮੁੱਖ ਮੰਤਰੀ! ਜਗ੍ਹਾ-ਜਗ੍ਹਾ ਲੱਗ ਗਏ ਪੋਸਟਰ! D5 Channel Punjabi

ਅਜੇ ਦੇਵਗਨ ਦੀ ਫਿਲਮ ਬੁਜ : ਦ ਪ੍ਰਾਈਡ ਆਫ ਇੰਡੀਆ ਅਜ਼ਾਦੀ ਦੇ ਦਿਨ ਨੂੰ ਬਹੁਤ ਰੰਗੀਨ ਬਣਾ ਦੇਵੇਗੀ। ਇਸ ਤੋਂ ਇਲਾਵਾ ਟ੍ਰੇਲਰ ‘ਚ ਸੋਨਾਕਸ਼ੀ ਸਿੰਹਾ ਦੀ ਵੀ ਝਲਕ ਦੇਖਣ ਨੂੰ ਮਿਲੀ। ਉਥੇ ਹੀ ਪੰਜਾਬੀ ਸੁਪਰਸਟਾਰ ਐਮੀ ਵਿਰਕ ਵੀ ਟ੍ਰੇਲਰ ‘ਚ ਵੱਖਰੇ ਜਜਬੇ ਦੇ ਨਾਲ ਛੋਟੀ ਜਿਹੀ ਝਲਕ ਦਿਖਾਈ ਗਈ ਹੈ। ਫਿਲਮ ‘ਚ ਪੰਜਾਬੀ ਸੁਪਰਸਟਾਰ ਵਿਕਰਮ ਸਿੰਘ ਨਾਮ ਦਾ ਕਿਰਦਾਰ ਨਿਭਾਉਦੇ ਹੋਏ ਨਜ਼ਰ ਆਉਣਗੇ। ਦੱਸ ਦਈਏ ਕਿ ਇਹ ਫਿਲਮ 13 ਅਗਸਤ ਨੂੰ ਓਟੀਟੀ ਪਲੇਟਫਾਰਮ ਡਿਜ਼ਨੀ ਪਲੱਸ ਹਾਟਸਟਾਰ ‘ਤੇ ਰਿਲੀਜ਼ ਹੋਵੇਗੀ।

 

View this post on Instagram

 

A post shared by Ajay Devgn (@ajaydevgn)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button