BCCI ਨੇ ਸਾਬਕਾ ਕ੍ਰਿਕੇਟਰਾਂ ਅਤੇ ਅਧਿਕਾਰੀਆਂ ਦੀ ਪੈਨਸ਼ਨ ਕੀਤੀ ਦੁੱਗਣੀ
ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੀ ਮੀਡੀਆ ਅਧਿਕਾਰਾਂ ਦੀ ਨੀਲਾਮੀ ਤੋਂ ਹੁਣ ਤੱਕ ਕਰੀਬ 46000 ਕਰੋੜ ਰੁਪਏ ਦੀ ਕਮਾਈ ਕਰ ਚੁੱਕੇ ਭਾਰਤੀ ਕ੍ਰਿਕੇਟ ਬੋਰਡ (ਬੀਸੀਸੀਆਈ) ਨੇ ਸਾਬਕਾ ਕ੍ਰਿਕੇਟਰਾਂ (ਪੁਰਸ਼ ਅਤੇ ਮਹਿਲਾ) ਅਤੇ ਸਾਬਕਾ ਅੰਪਾਇਰਾਂ ਦੀ ਮਹੀਨਾਵਾਰ ਪੈਨਸ਼ਨ ਵਿੱਚ ਵਾਧੇ ਦਾ ਐਲਾਨ ਕੀਤਾ।
ਮੂਸੇਵਾਲਾ ਤੋਂ ਬਾਅਦ ਆਹ 4 ਬੰਦਿਆਂ ਦਾ ਲੱਗੂ ਨੰਬਰ! ਧਮਕੀ ਦੀ LIVE ਵੀਡੀਓ| D5 Channel Punjabi
ਪਹਿਲੇ ਦਰਜੇ ਦੇ ਖਿਡਾਰੀਆਂ ਵਿਚ ਜਿਨ੍ਹਾਂ ਨੂੰ ਪਹਿਲਾਂ 15,000 ਰੁਪਏ ਮਿਲਦੇ ਸਨ, ਉਨ੍ਹਾਂ ਨੂੰ ਹੁਣ 30,000 ਰੁਪਏ ਮਿਲਣਗੇ, ਜਦੋਂਕਿ 37,500 ਰੁਪਏ ਲੈਣ ਵਾਲੇ ਟੈਸਟ ਖਿਡਾਰੀਆਂ ਨੂੰ ਹੁਣ 60,000 ਰੁਪਏ ਅਤੇ 50,000 ਰੁਪਏ ਪੈਨਸ਼ਨ ਲੈਣ ਵਾਲਿਆਂ ਨੂੰ 70,000 ਰੁਪਏ ਮਿਲਣਗੇ। ਅੰਤਰਰਾਸ਼ਟਰੀ ਮਹਿਲਾ ਖਿਡਾਰੀ, ਜਿਨ੍ਹਾਂ ਨੂੰ ਹੁਣ ਤੱਕ 30,000 ਰੁਪਏ ਮਿਲਦੇ ਸਨ, ਉਨ੍ਹਾਂ ਨੂੰ ਹੁਣ ਤੋਂ 52,500 ਰੁਪਏ ਮਿਲਣਗੇ। ਇਸ ਤੋਂ ਇਲਾਵਾ 2003 ਤੋਂ ਪਹਿਲਾਂ ਸੰਨਿਆਸ ਲੈਣ ਅਤੇ 22,500 ਰੁਪਏ ਲੈਣ ਵਾਲੇ ਪਹਿਲੇ ਦਰਜੇ ਦੇ ਕ੍ਰਿਕੇਟਰਾਂ ਨੂੰ ਪੈਨਸ਼ਨ ਦੇ ਤੌਰ ‘ਤੇ ਹੁਣ 45,000 ਰੁਪਏ ਮਿਲਣਗੇ।
ਮੂਸੇਵਾਲਾ ਮਾਮਲੇ ‘ਚ ਵੱਡੀ ਕਾਮਯਾਬੀ, ਫੜੇ ਗਏ ਗੋਲੀਆਂ ਮਾਰਨ ਵਾਲੇ! D5 Channel Punjabi
ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ, ‘ਇਹ ਬੇਹੱਦ ਜ਼ਰੂਰੀ ਹੈ ਕਿ ਅਸੀਂ ਆਪਣੇ ਸਾਬਕਾ ਕ੍ਰਿਕੇਟਰਾਂ ਦੀ ਆਰਥਿਕ ਸਥਿਤੀ ਦਾ ਧਿਆਨ ਰੱਖੀਏ। ਖਿਡਾਰੀ ਬੋਰਡ ਲਈ ਜੀਵਨ ਰੇਖਾ ਦੀ ਤਰ੍ਹਾਂ ਹਨ ਅਤੇ ਬੋਰਡ ਦੇ ਤੌਰ ‘ਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਖੇਡ ਤੋਂ ਸੰਨਿਆਸ ਦੇ ਬਾਅਦ ਅਸੀਂ ਉਨ੍ਹਾਂ ਦਾ ਧਿਆਨ ਰੱਖੀਏ।’ ਉਨ੍ਹਾਂ ਕਿਹਾ, ‘ਅੰਪਾਇਰ ਗੁੰਮਨਾਮ ਨਾਇਕਾਂ ਵਾਂਗ ਹਨ ਅਤੇ ਬੀਸੀਸੀਆਈ ਉਨ੍ਹਾਂ ਦੇ ਯੋਗਦਾਨ ਨੂੰ ਸਮਝਦਾ ਹੈ।’
I’m pleased to announce an increase in the monthly pension of former cricketers (men & women) and match officials. Around 900 personnel will avail of this benefit and close to 75% of personnel will be beneficiaries of a 100% raise.
— Jay Shah (@JayShah) June 13, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.