Breaking NewsD5 specialNewsSportsTop News

BCCI ਪ੍ਰਧਾਨ Sourav Ganguly ਦਾ T20 World Cup ਨੂੰ ਲੈ ਕੇ ਵੱਡਾ ਬਿਆਨ 

ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸੋਮਵਾਰ ਨੂੰ ਕਿਹਾ ਕਿ ਕੋਵਿਡ – 19 ਦੇ ਕਾਰਨ ਸਿਹਤ ਸਬੰਧੀ ਚਿੰਤਾਵਾਂ ਨੂੰ ਦੇਖਦੇ ਹੋਏ ਟੀ20 ਵਿਸ਼ਵ ਕੱਪ ਦਾ ਪ੍ਰਬੰਧ ਭਾਰਤ ਦੀ ਬਜਾਏ ਸੰਯੁਕਤ ਅਰਬ ਅਮੀਰਾਤ (ਯੂਏਈ) ‘ਚ ਕੀਤਾ ਜਾਵੇਗਾ। ਇਹ ਟੂਰਨਾਮੈਂਟ ਅਕਤੂਬਰ – ਨਵੰਬਰ ‘ਚ ਆਯੋਜਿਤ ਕੀਤਾ ਜਾਵੇਗਾ। ਗਾਂਗੁਲੀ ਨੇ ਮੀਡੀਆ ਏਜੰਸੀ ਨੂੰ ਕਿਹਾ , ‘‘ਅਸੀਂ ਆਈਸੀਸੀ ਨੂੰ ਆਧਿਕਾਰਿਕ ਤੌਰ ‘ਤੇ ਦੱਸ ਦਿੱਤਾ ਹੈ ਕਿ ਟੀ20 ਵਿਸ਼ਵ ਕੱਪ ਨੂੰ ਸੰਯੁਕਤ ਅਰਬ ਅਮੀਰਾਤ ‘ਚ ਤਬਦੀਲ ਕੀਤਾ ਜਾ ਸਕਦਾ ਹੈ।

Narendra Tomar ਤੇ Modi ਦਾ ਹੁਣੇ ਆਇਆ ਬਿਆਨ,ਸਰਕਾਰ ਮੰਨੇਗੀ ਗੱਲ

ਇਸ ਬਾਰੇ ‘ਚ ਬ੍ਰਿਓਰਾ ਤਿਆਰ ਕੀਤਾ ਜਾ ਰਿਹਾ ਹੈ।’’ ਆਈਸੀਸੀ ਨੇ ਇਸ ਮਹੀਨੇ ਦੇ ਸ਼ੁਰੂ ‘ਚ ਬੀਸੀਸੀਆਈ ਨੂੰ ਇਹ ਫੈਸਲਾ ਕਰਨ ਅਤੇ ਉਸਨੂੰ ਸੂਚਿਤ ਕਰਨ ਲਈ ਚਾਰ ਹਫ਼ਤਿਆ ਦਾ ਸਮਾਂ ਦਿੱਤਾ ਸੀ ਕਿ ਕੋਵਿਡ – 19 ਦੀ ਹਾਲਤ ਨੂੰ ਦੇਖਦੇ ਹੋਏ ਕੀ ਭਾਰਤ ਇਸ ਮੁਕਾਬਲੇ ਦੀ ਮੇਜ਼ਬਾਨੀ ਕਰ ਸਕਦਾ ਹੈ। ਮੀਡੀਆ ਏਜੰਸੀ ਨੇ ਚਾਰ ਮਈ ਨੂੰ ਸਭ ਤੋਂ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਟੂਰਨਾਮੈਂਟ ਨੂੰ ਯੂਏਈ ‘ਚ ਤਬਦੀਲ ਕੀਤਾ ਜਾ ਸਕਦਾ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਨੂੰ ਮੁਲਤਵੀ ਕੀਤੇ ਜਾਣ ਤੋਂ ਬਾਅਦ ਅਜਿਹੀ ਸੰਭਾਵਨਾ ਬਣ ਗਈ ਸੀ। ਆਈਪੀਐਲ ਦੇ ਬਾਕੀ ਬਚੇ ਮੈਚਾਂ ਦਾ ਪ੍ਰਬੰਧ ਵੀ ਸਤੰਬਰ – ਅਕਤੂਬਰ ‘ਚ ਯੂਏਈ ‘ਚ ਹੀ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button