BCCI ਨੇ ਰੋਹਿਤ ਨੂੰ ਖੇਲ ਰਤਨ ਦੀ ਦਿੱਤੀ ਵਧਾਈ, ‘ਸਾਨੂੰ ਤੁਹਾਡੇ ਤੇ ਮਾਣ ਹੈ’
ਨਵੀਂ ਦਿੱਲੀ : ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਇਸ ਸਾਲ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਜਿਵੇਂ ਹੀ ਇਹ ਪੁਸ਼ਟੀ ਹੋਈ ਕਿ ਰੋਹਿਤ ਸ਼ਰਮਾ ਨੂੰ ਦੇਸ਼ ਦਾ ਸਰਵਉੱਚ ਖੇਡ ਸਨਮਾਨ ਮਿਲੇਗਾ, ਤਾਂ ਇਸ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਬੀਸੀਸੀਆਈ ਨੇ ਇਸ ਸਾਲ ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਕ੍ਰਿਕਟਰ ਇਸ਼ਾਂਤ ਸ਼ਰਮਾ ਅਤੇ ਦੀਪਤੀ ਸ਼ਰਮਾ ਨੂੰ ਵੀ ਵਧਾਈ ਦਿੱਤੀ ਹੈ।
Breaking-ਸਵੇਰੇ-ਸਵੇਰੇ ਕੈਪਟਨ ਦਾ ਵੱਡਾ ਐਲਾਨ,ਕੋਰੋਨਾ ਕਾਰਨ ਪੰਜਾਬ ‘ਚ ਸਾਰੇ ਪ੍ਰੋਗਰਾਮ ਬੰਦ,ਦੁਬਾਰਾ ਲੱਗੇਗਾ ਕਰਫ਼ਿਊ?
ਖੇਡ ਮੰਤਰਾਲੇ ਨੇ ਰੋਹਿਤ ਸ਼ਰਮਾ ਸਣੇ ਹੋਰ ਖਿਡਾਰੀਆਂ ਨੂੰ ਖੇਲ ਰਤਨ ਦਿੱਤੇ ਜਾਣ ਦੀ ਸਿਫਾਰਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਬਾਅਦ, ਬੀਸੀਸੀਆਈ ਨੇ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਆਈਪੀਐੱਲ ਲਈ ਯੂਏਈ ਪਹੁੰਚੇ ਹਿੱਟਮੈਨ ਰੋਹਿਤ ਸ਼ਰਮਾ ਨੂੰ ਵਧਾਈ ਦਿੱਤੀ ਹੈ। ਰੋਹਿਤ ਸ਼ਰਮਾ ਤੋਂ ਪਹਿਲਾਂ ਤਿੰਨ ਭਾਰਤੀ ਦਿੱਗਜ ਖਿਡਾਰੀਆਂ ਨੂੰ ਇਸ ਸਨਮਾਨ ਦਿੱਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ ਸਚਿਨ ਤੇਂਦੁਲਕਰ, ਐੱਮਐੱਸ ਧੋਨੀ ਅਤੇ ਵਿਰਾਟ ਕੋਹਲੀ ਸ਼ਾਮਲ ਹਨ।
ਵਿਆਹ ਵਾਲੇ ਦਿਨ ਲਾੜਾ-ਲਾੜੀ ਦੀ ਖੜ੍ਹਕੀ, ਪੁਲਿਸ ਨੇ ਚੁੱਕ ਲਿਆਂਦੇ ਥਾਣੇ, ਦੇਖੋ ਵਿਆਹ ‘ਚ ਕਿਵੇਂ ਪਿਆ ਭੜਥੂ
ਬੀਸੀਸੀਆਈ (BCCI) ਨੇ ਰੋਹਿਤ ਦੀ ਵਰਲਡ ਕੱਪ 2019 ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, “ਵਧਾਈ ਹੋ ਰੋਹਿਤ ਸ਼ਰਮਾ ਭਾਰਤ ਦੇ ਸਰਵਉੱਚ ਖੇਡ ਸਨਮਾਨ (ਰਾਜੀਵ ਗਾਂਧੀ ਖੇਲ ਰਤਨ ਐਵਾਰਡ 2020) ਨਾਲ ਸਨਮਾਨਤ ਹੋਣ ਲਈ। ਉਹ ਇਹ ਅਵਾਰਡ ਪ੍ਰਾਪਤ ਕਰਨ ਵਾਲਾ ਚੌਥਾ ਭਾਰਤੀ ਕ੍ਰਿਕਟਰ ਹੈ। ਸਾਨੂੰ ਤੁਹਾਡੇ ਉੱਤੇ ਮਾਣ ਹੈ, ਹਿਟਮੈਨ!” ਰੋਹਿਤ ਸ਼ਰਮਾ ਨੇ ਪਿਛਲੇ ਸਾਲ ਕ੍ਰਿਕਟ ਦੇ ਤਿੰਨੇ ਫਾਰਮੈਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਕਾਰਨ ਉਸਨੂੰ ਖੇਲ ਰਤਨ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ।
ਵੱਡੀ ਖ਼ਬਰ-ਕੋਰੋਨਾ ਹਦਾਇਤਾਂ ਦੀ ਉਲੰਘਣਾ ਕਾਰਨ ਵੱਡੇ ਮੰਤਰੀ ਨੂੰ ਦੇਣਾ ਪਿਆ ਅਸਤੀਫਾ
ਰੋਹਿਤ ਸ਼ਰਮਾ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਿਛਲੇ ਸਾਲ ਭਾਰਤ ਲਈ ਕੁਲ 47 ਮੈਚ ਖੇਡੇ ਹਨ। ਇਨ੍ਹਾਂ 47 ਮੈਚਾਂ ਵਿੱਚ ਹਿੱਟਮੈਨ ਦੇ ਬੱਲੇ ਤੋਂ 2242 ਦੌੜਾਂ ਬਣੀਆਂ ਹਨ, ਜਿਸ ਵਿੱਚ 10 ਸੈਂਕੜੇ ਅਤੇ 10 ਅਰਧ ਸੈਂਕੜੇ ਸ਼ਾਮਲ ਹਨ। ਪਿਛਲੇ ਸਾਲ ਰੋਹਿਤ ਸ਼ਰਮਾ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ 244 ਚੌਕੇ ਅਤੇ 78 ਛੱਕੇ ਲਗਾਏ ਸਨ। ਇਸਦੇ ਨਾਲ ਹੀ, ਉਸਨੇ ਇਕੱਲੇ ਵਿਸ਼ਵ ਕੱਪ 2019 ਵਿੱਚ 5 ਸੈਂਕੜੇ ਲਗਾਏ ਸਨ। ਰੋਹਿਤ ਸ਼ਰਮਾ ਵਿਸ਼ਵ ਦਾ ਪਹਿਲਾ ਅਜਿਹਾ ਕ੍ਰਿਕਟਰ ਹੈ,ਜਿਸ ਨੇ ਵਿਸ਼ਵ ਕੱਪ ਵਿੱਚ 5 ਸੈਂਕੜੇ ਲਗਾਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.