SportsTop News

BCCI ਨੇ ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ

ਮੁੰਬਈ: ਵਿਸ਼ਵ ਕੱਪ ਖ਼ਤਮ ਹੋਣ ਤੋਂ ਬਾਅਦ ਭਾਰਤੀ ਟੀਮ ਇਕ ਵਾਰ ਫੇਰ ਤੋਂ ਆਸਟ੍ਰੇਲੀਆ ਨਾਲ ਆਹਮੋ-ਸਾਹਮਣੇ ਹੋਵੇਗੀ। ਦਰਅਸਲ ਭਾਰਤੀ ਟੀਮ ਆਸਟ੍ਰੇਲੀਆ ਖਿਲਾਫ 5 ਟੀ-20 ਮੈਚਾਂ ਦੀ ਸੀਰੀਜ਼ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਸੀਰੀਜ਼ ਵਿਚ ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਬੀ.ਸੀ.ਸੀ.ਆਈ ਨੇ ਵੱਡੀ ਜ਼ਿੰਮੇਵਾਰੀ ਸੌਪੀਂ ਹੈ। ਸੂਰਿਆਕੁਮਾਰ ਯਾਦਵ ਨੂੰ ਇਸ ਸੀਰੀਜ਼ ‘ਚ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ।

ਕੇਂਦਰ ਸਰਕਾਰ ‘ਤੇ ਭੜਕੇ ਸਿੱਖ, ਸਿੱਖਾਂ ਦੇ ਹੱਕ ‘ਚ ਦੂਜੇ ਸੂਬੇ ਦੇ ਲੋਕ! | Sikh Judges Controversy | D5 News

ਇਹ ਹੈ ਸ਼ਡਿਊਲ
ਪਹਿਲਾ ਮੈਚ- 23 ਨਵੰਬਰ, ਵੀਰਵਾਰ, ਰਾਜਸ਼ੇਖਰ ਰੈਡੀ ACA-VDCA ਕ੍ਰਿਕਟ ਸਟੇਡੀਅਮ, ਵਿਸ਼ਾਖਾਪਟਨਮ
ਦੂਜਾ ਮੈਚ- 26 ਨਵੰਬਰ, ਐਤਵਾਰ, ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ, ਤਿਰੂਵਨੰਤਪੁਰਮ
ਤੀਜਾ ਮੈਚ- 28 ਨਵੰਬਰ, ਮੰਗਲਵਾਰ, ਬਰਸਾਪਾਰਾ ਕ੍ਰਿਕਟ ਸਟੇਡੀਅਮ, ਗੁਹਾਟੀ
ਚੌਥਾ ਮੈਚ- 1 ਦਸੰਬਰ, ਵਿਦਰਭ ਕ੍ਰਿਕਟ ਐਸੋਸੀਏਸ਼ਨ ਗਰਾਊਂਡ, ਨਾਗਪੁਰ
ਪੰਜਵਾਂ ਮੈਚ- 03 ਦਸੰਬਰ, ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ, ਹੈਦਰਾਬਾਦ।

ਕੇਂਦਰ ਸਰਕਾਰ ਦਾ ਸਿੱਖਾਂ ਨੂੰ ਝਟਕਾ,ਵੱਡਾ ਫ਼ੈਸਲਾ, BJP ਦੇ Sikh Leader ਵੱਲੋਂ ਵੀ ਵਿਰੋਧ! | Harjit Grewal | D5

ਆਸਟ੍ਰੇਲੀਆ ਖਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ
ਸੂਰਿਆਕੁਮਾਰ ਯਾਦਵ (ਕਪਤਾਨ), ਰਿਤੂਰਾਜ ਗਾਇਕਵਾੜ (ਉਪ ਕਪਤਾਨ), ਈਸ਼ਾਨ ਕਿਸ਼ਨ, ਯਸ਼ਸਵੀ ਜੈਸਵਾਲ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਸ਼ਿਵਮ ਦੂਬੇ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਪ੍ਰਸੀਦ ਕ੍ਰਿਸ਼ਨ, ਅਵੇਸ਼ ਖਾਨ ਅਤੇ ਮੁਕੇਸ਼ ਕੁਮਾਰ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button